ਕੰਗਣਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਨੇ ਖੂਬ ਤਿੱਖਾ ਜਵਾਬ ਦਿੱਤਾ ਹੈ। ਦਿੱਲੀ ਪਹੁੰਚੇ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਲੋਕਾਂ ਨੂੰ ਕੰਗਣਾ ਰਣੌਤ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਕੰਵਰ ਗਰੇਵਾਲ ਨੇ ਕੰਗਣਾ ਨੂੰ ਕਿਹਾ ਕਿ ਅਸੀਂ ਤੇਰੀ ਭਾਸ਼ਾ ਨਹੀਂ ਵਰਤਦੇ, ਅਸੀਂ ਮਾੜੀ ਸ਼ਬਦਾਵਲੀ ਨਹੀਂ ਵਰਦਤੇ ਪਰ ਤੇਰੀ ਸੋਚ ਬਹੁਤ ਨੀਵੀਂ ਹੈ ਤੇ ਅਸੀਂ ਤੇਰੀ ਸੋਚ ਨੂੰ ਦਰਕਾਰਦੇ ਹਾਂ।
ਕੰਵਰ ਗਰੇਵਾਲ ਨੇ ਗੁਰਬਾਣੀ ਦੀਆਂ ਤੁਕਾਂ ਰਾਹੀਂ ਕੰਗਣਾਂ ਨੂੰ ਨਸੀਹਤ ਦਿੱਤੀ ਕਿ ਤੁਹਾਡਾ ਹੰਕਾਰ ਸਿਰ ਚੜ੍ਹ ਬੋਲਦਾ ਹੈ ਤੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ। ਉਨ੍ਹਾਂ ਕਿਹਾ ਜੋ ਧਰਨਿਆਂ 'ਚ ਬਜ਼ੁਰਗ ਮਾਵਾਂ ਬੈਠੀਆਂ ਹਨ ਉਹ ਮਾਈ ਭਾਗੋ ਵਰਗੀਆਂ ਹਨ। ਕੰਵਰ ਗਰੇਵਾਲ ਨੇ ਸਪਸ਼ਟ ਕੀਤਾ ਕਿ ਨਾ ਅਸੀਂ ਅੱਤਵਾਦੀ ਹਾਂ ਤੇ ਨਾ ਹੀ ਉਹ ਜੋ ਤੇਰੀ ਸੋਚ ਹੈ। ਮਾਲਕ ਤੇਨੂੰ ਸਮੁੱਤ ਬਖਸ਼ੇ।
ਹਰਫ ਚੀਮਾ ਨੇ ਵੀ ਕੰਗਣਾ ਨੂੰ ਸਵਾਲ ਕੀਤਾ ਕਿ ਜੇਕਰ ਝੰਡਾ ਫੜਿਆ ਫੋਟੋ ਵਾਲੀ ਮਾਤਾ ਪੈਸੇ ਲੈਕੇ ਰੋਲ ਕਰਦੀ ਹੈ ਤਾਂ ਕੀ ਉਸ ਤਸਵੀਰ 'ਚ ਬਾਕੀ ਬੀਬੀਆਂ ਵੀ ਪੈਸੇ ਲੈਕੇ ਰੋਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੀ ਪੋਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜੋ ਲੋਕ ਪੰਜਾਬ ਦੇ ਹੱਕ 'ਚ ਨਹੀਂ ਖੜ ਸਕਦੇ, ਪੰਜਾਬ ਦੇ ਸੰਘਰਸ਼ ਨੂੰ ਢਾਹ ਲਾ ਰਹੇ ਹਨ, ਅਜਿਹੇ ਲੋਕਾਂ ਦਾ ਬਾਈਕਾਰਟ ਕਰਨਾ ਚਾਹੀਦਾ ਹੈ।
ਕਿਸਾਨਾਂ ਦੇ ਸਮਰਥਨ 'ਚ ਦਿੱਲੀ ਪਹੁੰਚੇ ਬੱਬੂ ਮਾਨ, ਕਿਹਾ ਸਾਲ ਤਕ ਨਹੀਂ ਹਟੇਗਾ ਧਰਨਾ, ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ