ਚੰਡੀਗੜ੍ਹ: ਕੰਗਨਾ ਰਣੌਤ ਲਗਾਤਾਰ ਟਵਿੱਟਰ ਤੇ ਕਿਸਾਨ ਅੰਦੋਲਨ ਖਿਲਾਫ ਡਟੀ ਹੋਏ ਹੈ ਤੇ ਹੁਣ ਕੰਗਨਾ ਦਾ ਇੱਕ ਹੋਰ ਟਵੀਟ ਸਾਹਮਣੇ ਆਇਆ ਹੈ। ਕੰਗਨਾ ਦਾ ਇਹ ਟਵੀਟ ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਖਿਲਾਫ ਹੈ। ਕੰਗਨਾ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ 'ਆਓ ਭਾਰਤ ਬੰਦ ਕਰ ਦਿੰਦੇ ਹਾਂ।'

"ਆਓ ਭਾਰਤ ਬੰਦ ਕਰਦੇ ਹਾਂ, ਇਸ ਕਿਸ਼ਤੀ ਨੂੰ ਤੂਫਾਨਾਂ ਦੀ ਕੋਈ ਘਾਟ ਨਹੀਂ , ਪਰ ਲਿਆਓ ਕੁਹਾੜੀ ਕੁਝ ਛੇਕ ਵੀ ਕਰਦੇ ਹਾਂ, ਹਰ ਉਮੀਦ ਇੱਥੇ ਹਰ ਰੋਜ਼ ਮਰਦੀ ਐ, ਦੇਸ਼ ਭਗਤਾਂ ਨੂੰ ਕਹੋ ਆਪਣੇ ਲਈ ਦੇਸ਼ ਦਾ ਇੱਕ ਟੁਕੜਾ ਹੁਣ ਤੁਸੀ ਵੀ ਮੰਗ ਲਵੋ, ਆ ਜਾਓ ਸੜਕਾਂ 'ਤੇ ਅਤੇ ਤੁਸੀਂ ਵੀ ਧਰਨਾ ਦਿਓ, ਆਓ ਅੱਜ ਇਹ ਕਿੱਸਾ ਹੀ ਖਤਮ ਕਰਦੇ ਹਾਂ।"

ਇਸ ਤਰ੍ਹਾਂ ਕੰਗਨਾ ਰਣੌਤ ਨੇ ਇਸ ਬੰਦ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਲਗਾਤਾਰ ਕੰਗਨਾ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ ਹੈ ਅਤੇ ਕਿਸਾਨਾਂ ਖਿਲਾਫ ਕਈ ਟਵੀਟ ਕੀਤੇ ਹਨ।