ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੰਗਨਾ ਕਿਸੇ ਪੰਜਾਬੀ ਸਿੰਗਰ ਦੇ ਨਾਲ ਸਕਰੀਨ ‘ਤੇ ਨਜ਼ਰ ਆਉਣ ਵਾਲੀ ਹੈ। ਫ਼ਿਲਮ ‘ਚ ਜੱਸੀ, ਕੰਗਨਾ ਦੇ ਪਤੀ ਦਾ ਕਿਰਦਾਰ ਨਿਭਾ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਰਿਚਾ ਚੱਢਾ ਅਤੇ ਨੀਨਾ ਗੁਪਤਾ ਵੀ ਹਨ। ਹੁਣ ਇਸ ਫ਼ਿਲਮ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ।
ਜੀ ਹਾਂ, ਸਾਹਮਣੇ ਆ ਗਈ ਹੈ ਫ਼ਿਲਮ ਦੀ ਰਿਲੀਜ਼ ਡੇਟ ਜਿਸ ਨੂੰ ਸ਼ੇਅਰ ਕੀਤਾ ਹੈ ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ। ਕੰਗਨਾ ‘ਪੰਗਾ’ ਲੇਣ ਲਈ 24 ਜਨਵਰੀ 2020 ‘ਚ ਦਸਤੱਕ ਦਵੇਗੀ। ਕਿੰਗਾਨ ਦੀ ਇਸ ਫ਼ਿਲਮ ਨੂੰ ਅਸ਼ਵੀਨੀ ਅਇਅੱਰ ਤਿਵਾਰੀ ਡਾਇਰੈਕਟ ਕਰ ਰਹੀ ਹੈ ਜੋ ਇਸ ਤੋਂ ਪਹਿਲਾਂ ‘ਬਰੇਲੀ ਕੀ ਬਰਫੀ’ ਨੂੰ ਡਾਇਰੈਕਟ ਕੀਤਾ ਹੈ।