ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੇ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਟਵੀਟ ਕੀਤਾ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੰਗਨਾ ਨੇ ਸਰਦਾਰ ਪਟੇਲ ਦੀ ਜਯੰਤੀ 'ਤੇ ਅਜਿਹੀ ਗੱਲ ਕਹੀ ਕਿ ਹਰ ਕੋਈ ਹੈਰਾਨ ਹੈ। ਵੱਲਭ ਭਾਈ ਦੇ ਜਨਮ ਦਿਵਸ ਮੌਕੇ ਅਭਿਨੇਤਰੀ ਕੰਗਣਾ ਰਣੌਤ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਨਾਲ ਹੀ ਕੰਗਨਾ ਨੇ ਆਪਣੇ ਟਵੀਟ ਵਿੱਚ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਵੀ ਅਲੋਚਨਾ ਕੀਤੀ।


ਕੰਗਣਾ ਨੇ ਟਵੀਟ ਕੀਤਾ, “ਉਨ੍ਹਾਂ ਨੇ ਗਾਂਧੀ ਨੂੰ ਖੁਸ਼ ਕਰਨ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਆਪਣੇ ਸਭ ਤੋਂ ਯੋਗ ਅਤੇ ਚੁਣੇ ਗਏ ਅਹੁਦੇ ਦੀ ਕੁਰਬਾਨੀ ਦਿੱਤੀ ਕਿਉਂਕਿ ਗਾਂਧੀ ਨੂੰ ਲੱਗਦਾ ਸੀ ਕਿ ਨਹਿਰੂ ਬਿਹਤਰ ਅੰਗ੍ਰੇਜ਼ੀ ਬੋਲਦੇ ਹਨ। ਸਰਦਾਰ ਵੱਲਭਭਾਈ ਪਟੇਲ ਹੀ ਨਹੀਂ ਸਗੋਂ ਦੇਸ਼ ਨੂੰ ਦਹਾਕਿਆਂ ਤੋਂ ਦੁੱਖ ਝੱਲਣਾ ਪਿਆ। ਸਾਨੂੰ ਬੇਸ਼ਰਮੀ ਨਾਲ ਉਹ ਲੈਣਾ ਚਾਹੀਦਾ ਹੈ ਜਿਸ 'ਤੇ ਸਾਡਾ ਹੱਕ ਹੈ।”



ਕੰਗਣਾ ਨੇ ਅੱਗੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸ ਨੇ ਲਿਖਿਆ, ‘ਉਹ ਭਾਰਤ ਦੀ ਅਸਲ ਆਇਰਨ ਮੈਨ ਹੈ। ਮੇਰਾ ਮੰਨਣਾ ਹੈ ਕਿ ਗਾਂਧੀ ਜੀ ਨਹਿਰੂ ਵਰਗਾ ਕਮਜ਼ੋਰ ਦਿਮਾਗ ਚਾਹੁੰਦੇ ਸੀ ਤਾਂ ਕਿ ਉਹ ਉਨ੍ਹਾਂ ਨੂੰ ਕਾਬੂ ਵਿਚ ਰੱਖ ਸਕਣ ਅਤੇ ਨਹਿਰੂ ਨੂੰ ਅੱਗੇ ਕਰ ਸਾਰੇ ਫੈਸਲੇ ਲੈ ਸਕਣ। ਇਹ ਇਕ ਚੰਗੀ ਯੋਜਨਾ ਸੀ, ਪਰ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੋ ਹੋਇਆ ਉਹ ਇਕ ਵੱਡੀ ਤਬਾਹੀ ਸੀ।  #SardarVallabhbhaiPatel.'



ਕੰਗਣਾ ਨੇ ਟਵੀਟ 'ਚ ਅੱਗੇ ਕਿਹਾ, ‘ਭਾਰਤ ਦੇ ਲੋਹ ਪੁਰਸ਼ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਯਾਦ ਕਰਦੀ ਹਾਂ। ਤੁਸੀਂ ਉਹ ਵਿਅਕਤੀ ਸੀ ਜਿਸ ਨੇ ਸਾਨੂੰ ਅਜੋਕਾ ਭਾਰਤ ਦਿੱਤਾ ਹੈ, ਪਰ ਤੁਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕਰਦਿਆਂ ਸਾਡੀ ਮਹਾਨ ਲੀਡਰਸ਼ਿਪ ਅਤੇ ਦੂਰਦਰਸ਼ਤਾ ਨੂੰ ਤਿਆਗ ਦਿੱਤਾ ਹੈ। ਸਾਨੂੰ ਤੁਹਾਡੇ ਫੈਸਲੇ 'ਤੇ ਦਿਲੋਂ ਪਛਤਾਵਾ ਹੈ।'