ਸਮਾਰਟਫੋਨ ਦੀ ਦੁਨੀਆਂ ਹੁਣ 5G ਨੈਟਵਰਕ ਵੱਲੋਂ ਤੇਜ਼ੀ ਨਾਲ ਵਧ ਰਹੀ ਹੈ। ਜ਼ਿਆਦਤਰ ਕੰਪਨੀਆਂ 5G ਟੈਕਨਾਲੋਜੀ 'ਤੇ ਕੰਮ ਕਰ ਰਹੀ ਹੈ। ਇਸ ਦਰਮਿਆਨ Vivo ਵੀ ਕਿਹਾ ਪਿੱਛੇ ਰਹਿਣ ਵਾਲੀ ਸੀ। ਖਬਰਾਂ ਇਹ ਹਨ ਵੀਵੋ ਜਲਦ ਹੀ ਨਵਾਂ 5G ਸਮਾਰਟਫੋਨ ਲੌਂਚ ਕਰਨ ਜਾ ਰਹੀ ਹੈ। ਕੰਪਨੀ ਇਸ ਫੋਨ ਨੂੰ ਲੇਟੈਸਟ ਫੀਚਰਸ ਦੇ ਨਾਲ ਘੱਟ ਕੀਮਤ 'ਤੇ ਲੌਂਚ ਕਰੇਗੀ।
ਮੰਨਿਆ ਜਾ ਰਿਹਾ ਕਿ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅਪ ਦਿੱਤਾ ਹੋਵੇਗਾ। ਇਸ ਦੇ ਨਾਲ ਹੀ ਇਹ ਫੋਨ 6GB RAM+128GB ਇੰਟਰਨਲ ਸਟੋਰੇਜ ਕੈਮਰਾ ਸੈਟਅਪ ਦਿੱਤਾ ਹੋਵੇਗਾ। ਇਸ ਦੇ ਨਾਲ ਹੀ ਇਹ ਫੋਨ 6GB RAM+128GB ਇੰਟਰਨਲ ਸਟੋਰੇਜ ਅਤੇ 8GB RAM+256GB ਇੰਟਰਨਲ ਸਟੋਰੇਜ ਵੇਰਐਂਟ 'ਚ ਲੌਂਚ ਹੋਵੇਗਾ। ਮੰਨਿਆ ਜਾ ਰਿਹਾ ਕਿ ਇਸ ਫੋਨ ਦੀ ਕੀਮਤ 40,000 ਰੁਪਏ ਤੋਂ ਘੱਟ ਹੋਵੇਗੀ।
ਸਪੈਸੀਫਿਕੇਸ਼ਨਜ਼ ਕੀ ਹਨ:
5G ਕਨੈਟੀਵਿਟੀ ਨਾਲ ਲੈਸ Vivo ਦੇ ਇਸ ਫੋਨ 'ਚ octa-core ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ 'ਚ 6.4 ਇੰਚ ਫੁੱਲ HD+AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ। ਜਿਸ ਦਾ ਰੈਸੋਲੁਸ਼ਨ 1080X2400 ਪਿਕਸਲ ਹੈ। ਇਹ ਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਪਾਵਰ ਲਈ ਇਸ 'ਚ 4,020mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋਕਿ ਫਾਸਟ ਚਾਰਜਿੰਗ ਸਪਰੋਟ ਦੇ ਨਾਲ ਆਉਂਦੀ ਹੈ। ਇਸ 'ਚ ਇਨਡਿਸਪਲੇਅ ਫਿਗਰਪ੍ਰਿੰਟ ਸੈਂਸਰ ਵੀ ਦਿੱਤਾ ਜਾ ਸਕਦਾ ਹੈ।
ਸ਼ਾਨਦਾਰ ਹੋ ਸਕਦਾ ਹੈ ਕੈਮਰਾ:
Vivo ਦੇ ਇਸ ਸਸਤੇ 5G ਫੋਨ 'ਚ ਟ੍ਰਿਪਲ ਰਿਅਰ ਕੈਮਰੇ 'ਚ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸ ਦੇ ਨਾਲ ਹੀ ਵਾਈਡ ਲੈਂਸ ਵਾਲਾ 8 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ 'ਤੇ ਦੋ ਮੈਗਾਪਿਕਸਲ ਦਾ ਡੈਪਥ ਸੈਂਸਰ ਹੋਵੇਗਾ। ਇਸ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ।
ਅੱਜ ਰਾਤ ਆਸਮਾਨ 'ਚ ਦਿਖੇਗਾ ਦੁਰਲੱਭ ਨਜ਼ਾਰਾ, ਜਾਣੋ ਕੀ ਹੋਵੇਗਾ ਖਾਸ
ਤੁਰਕੀ 'ਚ ਸ਼ਕਤੀਸ਼ਾਲੀ ਭੂਚਾਲ ਨਾਲ 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ, ਇਮਾਰਤਾਂ ਤਬਾਹ
ਇਨ੍ਹਾਂ ਕੰਪਨੀਆਂ ਨਾਲ ਹੋਵੇਗੀ ਟੱਕਰ:
Vivo ਦੇ ਇਸ ਫੋਨ ਦੇ ਮਾਰਕੀਟ 'ਚ ਆਉਣ ਤੋਂ ਬਾਅਦ ਵਨਪਲੱਸ, ਮੋਟੋਰੋਲਾ ਜਿਹੀਆਂ ਕੰਪਨੀਆਂ ਨੂੰ ਤਿੱਖੀ ਟੱਕਰ ਮਿਲੇਗੀ। ਵਨਪਲੱਸ ਵਨਪਲੱਸ ਐਨ10 5G ਲੌਂਚ ਕਰ ਦਿੱਤਾ ਹੈ। ਉੱਥੇ ਹੀ ਮੋਟੋਰੋਲਾ ਵੀ ਸਸਤਾ 5G ਸਮਾਰਟਫੋਨ ਲਾਉਣ ਵਾਲੀ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਸਸਤੇ 5G ਸਮਾਰਟਫੋਨ ਨੂੰ ਲੈਕੇ ਮੁਕਾਬਲਾ ਤਗੜਾ ਹੋਣ ਵਾਲਾ ਹੈ।
US Elections 2020: ਲਾਸੇਂਟ ਮੈਗਜ਼ੀਨ ਨੇ ਵੋਟਰਾਂ ਨੂੰ ਕੀਤੀ ਬਦਲਾਅ ਦੀ ਅਪੀਲ, ਸੰਪਾਦਕੀ 'ਚ ਲਿਖੀ ਵੱਡੀ ਗੱਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ