ਕਿਸਾਨ ਅੰਦੋਲਨ 'ਚ ਪੰਜਾਬੀ ਗਾਇਕ ਤੇ ਕਲਾਕਾਰ ਵੀ ਪੂਰੀ ਹਮਾਇਤ ਦੇ ਰਹੇ ਹਨ। ਇੱਥੋਂ ਤਕ ਕਿ ਕਈ ਗਾਇਕ ਤਾਂ ਦਿੱਲੀ ਮੋਰਚੇ 'ਤੇ ਵੀ ਡਟੇ ਹਨ। ਉਨ੍ਹਾਂ 'ਚੋਂ ਇਕ ਹੈ ਕੰਵਰ ਗਰੇਵਾਲ। ਪਹਿਲੇ ਦਿਨ ਤੋਂ ਹੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਕੰਵਰ ਗਰੇਵਾਲ।


ਕੰਵਰ ਗਰੇਵਾਲ ਨੇ ਆਪਣੀ ਗਾਇਕੀ ਜ਼ਰੀਏ ਵੀ ਕਿਸਾਨ ਅੰਦੋਲਨ 'ਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਰੀਬ ਤਿੰਨ ਗੀਤ ਮੌਜੂਦਾ ਹਾਲਾਤ ਬਿਆਨ ਕਰਦੇ ਗਾਏ ਹਨ। ਇਨ੍ਹਾਂ ਗੀਤਾਂ 'ਚ ਜਿੱਥੇ ਸਮੇਂ ਦੀ ਸੱਚ ਬਿਆਨਿਆ ਗਿਆ ਉੱਥੇ ਹੀ ਇਕ ਜੋਸ਼ ਦੀ ਭਾਵਨਾ ਪੈਦਾ ਹੁੰਦੀ ਹੈ।


ਕੰਵਰ ਗਰੇਵਾਲ ਨੇ ਹੁਣ ਇਕ ਹੋਰ ਨਵਾਂ ਗੀਤ 'ਇਤਿਹਾਸ' ਗਾਇਆ ਹੈ। ਇਹ ਵੀ ਬਾਤ ਅੰਦੋਲਨ ਦੀ, ਸੰਗਰਸ਼ ਦੀ ਪਾਉਂਦਾ ਹੈ। ਇਸ ਗੀਤ 'ਚ ਪੰਜਾਬੀ ਗਾਇਕ ਹਰਫ ਚੀਮਾ ਤੇ ਗਾਲਬ ਵੜੈਚ ਦੀ ਵੀ ਆਵਾਜ਼ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਗਾਣੇ ਪੇਚਾ ਤੇ ਐਲਾਨ ਨੂੰ ਕਾਫੀ ਵਿਊਜ਼ ਮਿਲ ਚੁੱਕੇ ਹਨ।


ਇੱਥੇ ਸੁਣੋ ਗਾਣਾ: