ਰਣਵੀਰ ਸਿੰਘ ਨਾਲ ਕੰਮ ਕਰੇਗੀ ਕਪਿਲ ਦੇਵ ਦੀ ਧੀ ਅਮਿਆ
ਏਬੀਪੀ ਸਾਂਝਾ | 26 Mar 2019 05:05 PM (IST)
ਮੁੰਬਈ: ਜਲਦੀ ਹੀ ਰਣਵੀਰ ਸਿੰਘ ਫ਼ਿਲਮ ‘83’ ‘ਚ ਕ੍ਰਿਕਟ ਖਿਡਾਰੀ ਕਪਿਲ ਦੇਵ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਰਣਵੀਰ ਦੀ ਆਖਰੀ ਰਿਲੀਜ਼ ਫ਼ਿਲਮ ‘ਗੱਲੀ ਬੁਆਏ’ ਨੇ ਕਾਮਯਾਬੀ ‘ਚ ਚਾਰ ਚੰਨ ਲਾ ਦਿੱਤੇ ਹਨ। ਫ਼ਿਲਮ ਦਾ ਡਾਇਰੈਕਸ਼ਨ ਕਬੀਰ ਖ਼ਾਨ ਕਰ ਰਹੇ ਹਨ। ਹੁਣ ਫ਼ਿਲਮ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਨੇ ਕਿ ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਧੀ ਅਮਿਆ ਦੇਵ ਇਸ ਫ਼ਿਲਮ ਤੋਂ ਬਾਲੀਵੁੱਡ ਦੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਫ਼ਿਲਮ ‘ਚ ਐਕਟਿੰਗ ਨਹੀਂ ਸਗੋਂ ਫ਼ਿਲਮ ਦੀ ਡਾਇਰੈਕਲਸ਼ਨ ‘ਚ ਹੱਥ ਅਜ਼ਮਾਏਗੀ। ਉਹ ਕਬੀਰ ਖ਼ਾਨ ਨੂੰ ਅਸਿਸਟ ਕਰੇਗੀ। ਇਸ ਡੈਬਿਊ ਲਈ ਅਮਿਆ ਕਾਫੀ ਉਤਸ਼ਾਹਿਤ ਹੈ ਤੇ ਉਹ ਫ਼ਿਲਮ ਨਾਲ ਜੁੜੀਆਂ ਚੀਜ਼ਾਂ ‘ਤੇ ਬਾਰੀਕੀ ਨਾਲ ਧਿਆਨ ਦੇ ਰਹੀ ਹੈ। ਫ਼ਿਲਮ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ। ਇਸ ‘ਚ ਰਣਵੀਰ ਨਾਲ ਹੋਰ ਵੀ ਕਈ ਸਟਾਰਸ ਨਜ਼ਰ ਆਉਣਗੇ।