ਮੁੰਬਈ: ਬਾਲੀਵੁੱਡ ‘ਚ ਬੈਕ-ਟੂ-ਬੈਕ ਵਿਆਹ ਹੋ ਰਹੇ ਹਨ। ਦੀਪਿਕਾ ਤੇ ਪ੍ਰਿਅੰਕਾ ਦੇ ਵਿਆਹ ਤੋਂ ਬਾਅਦ ਹੁਣ ਵਾਰੀ ਹੈ ਕਾਮੇਡੀਅਨ ਕਪਿਲ ਸ਼ਰਮਾ ਦੀ। ਇਨ੍ਹਾਂ ਦਾ ਵਿਆਹ ਜਲੰਧਰ ‘ਚ 12 ਦਸੰਬਰ ਨੂੰ ਹੋਣਾ ਹੈ। ਵਿਆਹ ‘ਚ ਬਾਲੀਵੁੱਡ ਤੇ ਟੀਵੀ ਦੀਆਂ ਕਈ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਧਰ ਦੂਜੇ ਪਾਸੇ ਖ਼ਬਰ ਆ ਰਹੀ ਹੈ ਕੀ ਕਪਿਲ ਸ਼ਰਮਾ ਆਪਣੇ ਵਿਆਹ ‘ਤੇ ਸੁਨੀਲ ਗ੍ਰੋਵਰ ਨੂੰ ਕਾਰਡ ਦੇਣ ਖੁਦ ਜਾਣਗੇ।

ਪਿਛਲੇ ਲੰਬੇ ਸਮੇਂ ‘ਚ ਦੋਨਾਂ ਦੇ ਰਿਸ਼ਤੇ ‘ਚ ਆਈ ਦਰਾਰ ਸ਼ਾਇਦ ਇਸੇ ਬਹਾਨੇ ਖ਼ਤਮ ਹੋ ਜਾਵੇ। ਦੱਸ ਦਈਏ ਕਿ ਕਪਿਲ ਚਾਹੁੰਦੇ ਹਨ ਕਿ ਸੁਨੀਲ ਸਾਰੀਆਂ ਗੱਲਾਂ ਨੂੰ ਭੁੱਲ ਕੇ ਉਸ ਦੇ ਵਿਆਹ ‘ਚ ਸ਼ਾਮਲ ਹੋਣ। ਇਸੇ ਲਈ ਉਹ ਆਪਣੇ ਵਿਆਹ ਦਾ ਕਾਰਡ ਖੁਦ ਸੁਨੀਲ ਨੂੰ ਦੇਣਾ ਚਾਹੁੰਦੇ ਹਨ।

ਹੁਣ ਸਵਾਲ ਉੱਠਦਾ ਹੈ ਕਿ ਕੀ ਕਪਿਲ ਦੇ ਵਿਆਹ ‘ਚ ਸੁਨੀਲ ਆਉਣਗੇ। ਉਂਝ ਦੋਨੋਂ ਇੱਕੋ ਸਮੇਂ ‘ਤੇ ਟੀਵੀ ‘ਤੇ ਵੱਖਰੇ-ਵੱਖਰੇ ਸ਼ੋਅ ਲੇ ਕੇ ਵਾਪਸ ਆ ਰਹੇ ਹਨ।