ਨਵਜੋਤ ਸਿੱਧੂ ਨੇ ਕੀਤੀ ਅਰਚਨਾ ਪੂਰਨ ਸਿੰਘ ਦੀ ਖਿਚਾਈ, ਵੀਡੀਓ ਹੋ ਗਈ ਵਾਇਰਲ
ਏਬੀਪੀ ਸਾਂਝਾ | 09 Apr 2020 06:33 PM (IST)
ਕਪਿਲ ਸ਼ਰਮਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਕਪਿਲ, ਅਰਚਨਾ ਪੂਰਨ ਸਿੰਘ ਦੀ ਖਿਚਾਈ ਕਰਦੇ ਨਜ਼ਰ ਆ ਰਹੇ ਹਨ।
ਮੁੰਬਈ: ਕਪਿਲ ਸ਼ਰਮਾ ਆਪਣੀ ਕਾਮੇਡੀ ਜ਼ਰੀਏ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਉਣ ਲਈ ਜਾਣਿਆ ਜਾਂਦਾ ਹੈ। ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ’ ‘ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਹਨ। ਸ਼ੋਅ ਦੀ ਸ਼ੁਰੂਆਤ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਕੀਤੀ ਸੀ, ਪਰ ਉਸ ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਟਿੱਪਣੀ ਕਰਨ ਲਈ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਉਸ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ ‘ਤੇ ਵੀ ਸਖ਼ਤ ਅਲੋਚਨਾ ਹੋਈ ਸੀ। ਨਵਜੋਤ ਸਿੱਧੂ ਨੂੰ 'ਕਪਿਲ ਸ਼ਰਮਾ ਸ਼ੋਅ' ਤੋਂ ਹਟਾਏ ਜਾਣ ਤੋਂ ਬਾਅਦ ਅਰਚਨਾ ਪੂਰਨ ਨੇ 'ਲਾਫਿੰਗ ਕਵੀਨ' ਦੀ ਥਾਂ ਲੈ ਲਈ ਹੈ। ਇਸ ਸਮੇਂ ਕਪਿਲ ਸ਼ਰਮਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਨਵਜੋਤ ਸਿੱਧੂ ਦੇ ਅੰਦਾਜ਼ ‘ਚ ਅਰਚਨਾ ਪੂਰਨ ਸਿੰਘ ਦੀ ਲੱਤ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ। ਕਪਿਲ ਸ਼ਰਮਾ ਦੀ ਇਹ ਵੀਡੀਓ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਹੋ ਰਹੀ ਹੈ। ਲੋਕ ਇਸ ਵੀਡੀਓ ‘ਤੇ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਕਪਿਲ ਅਕਸਰ ਸ਼ੋਅ ‘ਚ ਅਰਚਨਾ ਨਾਲ ਮਜ਼ਾਕ ਵੀ ਕਰਦੇ ਹਨ। ਇਸ ਵੀਡੀਓ ਨੂੰ ਫੈਨ ਪੇਜ ਤੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਕਪਿਲ ਨੀਲੇ ਰੰਗ ਦੀ ਪੱਗ ਬੰਨ੍ਹੇ ਦਿਖਾਈ ਦੇ ਰਹੇ ਹਨ।