ਲੰਡਨ: ਬ੍ਰਿਟੇਨ ਦੇ ਸਭ ਤੋਂ ਵੱਡੇ ਪਰਿਵਾਰ ਵਿੱਚ ਸਭ ਤੋਂ ਘੱਟ ਉਮਰ ਦਾ ਮਹਿਮਾਨ ਆਇਆ ਹੈ। 44 ਸਾਲਾ ਸੂ ਰੈੱਡਫੋਰਡ ਨੇ ਹਾਲ ਹੀ ਵਿੱਚ ਆਪਣੇ 22ਵੇਂ ਬੱਚੇ ਨੂੰ ਜਨਮ ਦਿੱਤਾ ਹੈ। ਇੱਕ ਸਾਲ ਪਹਿਲਾਂ, ਉਸ ਨੇ ਆਪਣੇ 21ਵੇਂ ਬੱਚੇ ਨੂੰ ਜਨਮ ਦਿੱਤਾ ਸੀ। ਸੂ ਨੇ ਫਿਰ ਕਿਹਾ ਕਿ ਇਹ ਉਸ ਦਾ ਆਖਰੀ ਬੱਚਾ ਸੀ। ਹਾਲ ਹੀ ਵਿੱਚ ਜੰਮੀ ਲੜਕੀ ਦੀ ਤਸਵੀਰ ਨੂੰ 48 ਸਾਲਾ ਪਤੀ ਨੋਏਲ ਰੈੱਡਫੋਰਡ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝਾ ਕੀਤਾ ਹੈ।


ਕੋਰੋਨਾ ਦੇ ਡਰ ਦੇ ਵਿਚਕਾਰ ਮਾਂ ਤੇ ਧੀ ਦੋਵੇਂ ਤੰਦਰੁਸਤ ਹਨ। ਨਵ ਜਨਮੀ ਬੱਚੀ ਦਾ ਭਾਰ 3 ਕਿੱਲੋਗ੍ਰਾਮ ਹੈ। ਯੂਕੇ ਵਿੱਚ ਮਾਪਿਆਂ ਨੂੰ ਬੱਚੇ ਦੇ ਜਨਮ ਦੇ 42 ਦਿਨਾਂ ਦੇ ਅੰਦਰ ਰਜਿਸਟਰ ਕਰਨਾ ਲਾਜ਼ਮੀ ਹੁੰਦਾ ਹੈ ਪਰ ਇਸ ਸਮੇਂ ਕੋਰੋਨਾ ਦੇ ਕਾਰਨ ਰਜਿਸਟਰੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ।






ਸੂ ਤੇ ਨੋਏਲ ਦਾ ਸਭ ਤੋਂ ਵੱਡਾ ਬੱਚਾ ਕ੍ਰਿਸ ਹੈ। ਉਹ 30 ਸਾਲ ਦਾ ਹੈ। ਉਸ ਦੀ ਭੈਣ ਸੋਫੀਆ 25 ਸਾਲਾ ਦੀ ਹੈ। ਸੂ ਤੇ ਨੋਏਲ ਦਾ 17ਵਾਂ ਬੱਚਾ ਹੁਣ ਇਸ ਦੁਨੀਆ ਵਿੱਚ ਨਹੀਂ। ਬੇਟਾ ਕ੍ਰਿਸ ਤੇ ਬੇਟੀ ਸੋਫੀਆ ਹੁਣ ਆਪਣੇ ਘਰ ਸ਼ਿਫਟ ਹੋ ਗਏ ਹਨ। ਸੋਫੀਆ ਖ਼ੁਦ ਤਿੰਨ ਬੱਚਿਆਂ ਦੀ ਮਾਂ ਬਣ ਗਈ ਹੈ। ਇਹ ਪਰਿਵਾਰ 2004 ਤੱਕ 170 ਪਾਊਂਡ ਦੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਨੋਏਲ ਇੱਕ ਬੇਕਰੀ ਦਾ ਕਾਰੋਬਾਰ ਕਰਦਾ ਹੈ ਤੇ ਪਰਿਵਾਰ 10 ਬੈੱਡਰੂਮ ਵਾਲੇ ਘਰ ਵਿੱਚ ਰਹਿੰਦਾ ਹੈ। ਪਰਿਵਾਰ ਹਰ ਹਫਤੇ ਸਿਰਫ ਖਾਣੇ ‘ਤੇ 32 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਦਾ ਹੈ। ਪਰਿਵਾਰ ‘ਚ ਹਰ ਰੋਜ਼ 18 ਕਿਲੋ ਕੱਪੜੇ ਧੋਤੇ ਜਾਂਦੇ ਹਨ ਤੇ ਘਰ ‘ਚ ਹਮੇਸ਼ਾ ਸਫਾਈ ਰਹਿੰਦੀ ਹੈ।


ਨਸਬੰਦੀ ਤੋਂ ਬਾਅਦ ਫੇਰ ਕਰਾਈ ਸਰਜਰੀ: 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ, ਰੈੱਡਫੋਰਡ ਦਾ ਵੱਡਾ ਪਰਿਵਾਰ ਬੇਕਰੀ ਦਾ ਕਾਰੋਬਾਰ ਚਲਾਉਂਦਾ ਹੈ। 9ਵੇਂ ਬੱਚੇ ਤੋਂ ਬਾਅਦ, ਪਰਿਵਾਰ ਦੇ ਮੁਖੀ ਨੋਏਲ ਨੇ ਨਸਬੰਦੀ ਕਰਵਾਈ, ਪਰ ਵਧੇਰੇ ਬੱਚਿਆਂ ਦੀ ਇੱਛਾ ਕਰਕੇ ਦੁਬਾਰਾ ਸਰਜਰੀ ਕਰਵਾਈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904