ਵਾਸ਼ਿੰਗਟਨ: ਹੁਣ ਤੱਕ 11 ਕੋਰੋਨਾਵਾਇਰਸ ਪ੍ਰਭਾਵਤ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਹੋਰ 16 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਹੈ। ਦੇਸ਼ ਵਿੱਚ ਹੁਣ ਤੱਕ 14 ਹਜ਼ਾਰ 795 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਚਾਰ ਲੱਖ 35 ਹਜ਼ਾਰ ਤੋਂ ਵੱਧ ਸੰਕਰਮਿਤ ਹਨ।
ਹਾਸਲ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਲਾਗ ਕਾਰਨ ਮਰਨ ਵਾਲੇ ਸਾਰੇ ਭਾਰਤੀ ਪੁਰਸ਼ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਨਿਊਯਾਰਕ ਤੇ ਨਿਊਜਰਸੀ ਦੇ ਹਨ। ਇਨ੍ਹਾਂ ‘ਚੋਂ ਚਾਰ ਨਿਊਯਾਰਕ ਸਿਟੀ ‘ਚ ਟੈਕਸੀ ਡਰਾਈਵਰ ਦੱਸੇ ਜਾ ਰਹੇ ਹਨ। ਨਿਊਯਾਰਕ ਕੋਰੋਨਾ ਦਾ ਕੇਂਦਰ ਬਣਿਆ ਹੋਇਆ ਹੈ। ਹੁਣ ਤੱਕ ਛੇ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਇਕ ਲੱਖ 51 ਹਜ਼ਾਰ ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
16 ‘ਚੋਂ 4 ਔਰਤਾਂ ਸੰਕਰਮਿਤ:
ਫਲੋਰੀਡਾ ਵਿੱਚ ਇੱਕ ਭਾਰਤੀ ਦੀ ਵੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਕੈਲੀਫੋਰਨੀਆ ਤੇ ਟੈਕਸਸ ਵਿਚ ਵਧੇਰੇ ਸੰਕਰਮਿਤ ਭਾਰਤੀ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ। ਸੰਕਰਮਿਤ 16 ਵਿੱਚੋਂ ਚਾਰ ਔਰਤਾਂ ਹਨ।
ਇਨ੍ਹਾਂ ਵਿੱਚੋਂ ਅੱਠ ਨਿਊਯਾਰਕ, ਤਿੰਨ ਨਿਊਜਰਸੀ ਤੇ ਬਾਕੀ ਕੈਲੀਫੋਰਨੀਆ ਤੇ ਟੈਕਸਸ ਤੋਂ ਹਨ। ਇਹ ਲੋਕ ਭਾਰਤ ਦੇ ਸੂਬੇ ਉੱਤਰਾਖੰਡ, ਮਹਾਰਾਸ਼ਟਰ, ਕਰਨਾਟਕ ਤੇ ਉੱਤਰ ਪ੍ਰਦੇਸ਼ ਤੋਂ ਹਨ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਪੱਤਰਕਾਰ ਬ੍ਰਹਮਾ ਕਾਂਚੀਭੋਤਲਾ (66) ਦੀ ਵੀ ਨਿਊਯਾਰਕ ਵਿੱਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ :