ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਲੋਕਾਂ ਨੂੰ ਸਬਕ ਸਿਖਾਇਆ ਹੈ ਜੋ ਸੋਚਦੇ ਸੀ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਪੰਜਾਬ ਦਾ ਇੱਕ ਹਿੱਸਾ ਹੈ। ਕਾਮੇਡੀਅਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਫਲਾਇਰ ਨੂੰ ਸ਼ੇਅਰ ਕੀਤਾ ਤੇ ਆਪਣੇ ਫੈਨਸ ਨੂੰ ਦੱਸਿਆ ਕਿ ਉਹ ਜਾਣਦੇ ਹਨ ਕਿ ਕੁਝ ਲੋਕ ਕੋਰੋਨਾਵਾਇਰਸ ਦੇ ਪ੍ਰਕੋਪ ਦੌਰਾਨ ਲੋੜਵੰਦਾਂ ਲਈ ਭੋਜਨ ਦਾ ਪ੍ਰਬੰਧ ਕਰ ਰਹੇ ਸੀ।




ਕਪਿਲ ਨੇ ਕੈਪਸ਼ਨ ਦੇ ਲਿਖਿਆ, “ਇੱਥੇ ਪੋਸਟ ਨਾਲ ਜੁੜੇ ਦੋ ਨੰਬਰ ਹਨ। ਜੇਕਰ ਪੰਜਾਬ ਤੇ ਚੰਡੀਗੜ੍ਹ ‘ਚ ਕਿਸੇ ਨੂੰ ਖਾਣ-ਪੀਣ ਦੀਆਂ ਸੇਵਾਵਾਂ ਲੈਣ ‘ਚ ਮੁਸ਼ਕਲ ਆਉਂਦੀ ਹੈ ਤਾਂ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ। ਮੇਰੇ ਕੁਝ ਦੋਸਤ ਉੱਥੇ ਭੋਜਨ ਦਾ ਪ੍ਰਬੰਧ ਕਰ ਰਹੇ ਹਨ। ਮੈਂ ਉਨ੍ਹਾਂ ਦਾ ਉਨ੍ਹਾਂ ਦੇ ਕੰਮਾਂ ਲਈ ਧੰਨਵਾਦ ਕਰਦਾ ਹਾਂ।“



ਇਸ ਪੋਸਟ ‘ਤੇ ਇੱਕ ਯੂਜ਼ਰ ਨੇ ਲਿਖਿਆ, “ਚੰਡੀਗੜ੍ਹ, ਪੰਜਾਬ ‘ਚ ਹੀ ਤਾਂ ਆਉਂਦਾ ਹੈ।“ ਜਿਸ ‘ਤੇ ਕਪਿਲ ਨੇ ਜੁਆਬ ਦਿੱਤਾ: "ਨਹੀਂ ਮੇਰੇ ਵਿਦਵਾਨ ਦੋਸਤ। ਪੰਜਾਬ ਇੱਕ ਸੂਬਾ ਹੈ ਤੇ ਚੰਡੀਗੜ੍ਹ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇਸ ਨੂੰ ਗੂਗਲ ਕਰੋ।" ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ।