ਕੀ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਫਿਰ ਵਿਖਣਗੇ ਇੱਕਠੇ? ਕਪਿਲ ਨੇ ਦਿੱਤਾ ਜਵਾਬ

ਏਬੀਪੀ ਸਾਂਝਾ Updated at: 06 Jun 2020 06:21 PM (IST)

ਕਾਮੇਡੀ ਦੀ ਦੁਨੀਆ 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਮਿਲ ਕੇ ਕਾਫੀ ਧਮਾਲ ਮਚਾਈ ਸੀ।

NEXT PREV
ਮੁਬੰਈ: ਕਾਮੇਡੀ ਦੀ ਦੁਨੀਆ 'ਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਮਿਲ ਕੇ ਕਾਫੀ ਧਮਾਲ ਮਚਾਈ ਸੀ। ਪਰ 2017 ਵਿੱਚ ਆਸਟਰੇਲੀਆ ਦੌਰੇ ਤੋਂ ਬਾਅਦ ਦੋਵਾਂ ਅਦਾਕਾਰਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੇ ਕਾਫ਼ੀ ਸਮੇਂ ਤੱਕ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ।

ਜਥੇਦਾਰ ਵੱਲੋਂ ਖਾਲਿਸਤਾਨ ਦੀ ਮੰਗ ਜਾਇਜ਼ ਕਰਾਰ

ਹਾਲਾਂਕਿ, ਹੁਣ ਦੋਵਾਂ ਵਿਚ ਗੱਲਬਾਤ ਸ਼ੁਰੂ ਹੋ ਗਈ ਹੈ, ਪਰ ਦੋਵੇਂ ਅਜੇ ਕੰਮ ਲਈ ਇਕੱਠੇ ਨਹੀਂ ਹੋਏ। ਇਸ ਦੇ ਨਾਲ ਹੀ, ਬੰਬੇ ਟਾਈਮਜ਼ ਨੂੰ ਇੱਕ ਤਾਜ਼ਾ ਇੰਟਰਵਿਊ ਵਿੱਚ, ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨਾਲ ਕੰਮ ਕਰਨ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਜੇ ਮੈਨੂੰ ਇੱਕ ਚੰਗਾ ਪ੍ਰੋਜੈਕਟ ਮਿਲ ਜਾਂਦਾ ਹੈ, ਤਾਂ ਮੈਂਨੂੰ ਉਸ ਨਾਲ ਕੰਮ ਕਰਨ ਵਿੱਚ ਮਜ਼ਾ ਆਵੇਗਾ।

ਕੋਰੋਨਾ ਨੇ ਪਾਇਆ ਦਾਊਦ ਨੂੰ ਘੇਰਾ, ਖਬਰਾਂ 'ਚ ਮੌਤ ਦੀਆਂ ਅਟਕਲਾਂ

ਸੁਨੀਲ ਗਰੋਵਰ ਬਾਰੇ ਗੱਲ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ,

ਸੁਨੀਲ ਭਾਜੀ ਮਿਲਦੇ ਰਹਿੰਦੇ ਹਨ। ਅਸੀਂ ਹਾਲ ਹੀ ਵਿੱਚ ਪੰਜਾਬ ਵਿੱਚ ਗੁਰਦਾਸ ਮਾਨ ਦੇ ਬੇਟੇ ਦੇ ਵਿਆਹ ਦੌਰਾਨ ਮਿਲੇ ਅਤੇ ਫਿਰ ਇੱਕ ਵਿਆਹ ਵਿੱਚ ਹੀ ਦਿੱਲੀ ਵਿੱਚ ਵੀ ਮੁਲਾਕਾਤ ਕੀਤੀ।" ਸੰਬੰਧ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਨਹੀਂ ਖ਼ਤਮ ਹੁੰਦੇ ਹਨ ਸੁਨੀਲ ਇੱਕ ਚੰਗਾ ਅਦਾਕਾਰ ਹੈ। ਜਦੋਂ ਮੈਂ ਵੱਖ ਵੱਖ ਕਲਾਕਾਰਾਂ ਨਾਲ ਕੰਮ ਕਰਦਾ ਹਾਂ ਤਾਂ ਮੈਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ।ਮੈਂ ਸੁਨੀਲ ਭਾਜੀ ਤੋਂ ਵੀ ਬਹੁਤ ਕੁਝ ਸਿੱਖਿਆ ਹੈ। ਜੇ ਭਵਿੱਖ ਵਿੱਚ ਇੱਕ ਚੰਗਾ ਪ੍ਰੋਜੈਕਟ ਆ ਜਾਂਦਾ ਹੈ, ਤਾਂ ਉਨ੍ਹਾਂ ਨਾਲ ਕੰਮ ਕਰਨਾ ਮਜ਼ੇਦਾਰ ਹੋਵੇਗਾ।-


ਕੇਜਰੀਵਾਲ ਦੇ ਬਿਆਨ ਪੰਜਾਬ ਦੀ ਸਿਆਸਤ ‘ਚ ਹਲਚਲ, ਕਾਂਗਰਸ ਦੇ ਕਈ ਵੱਡੇ ਨੇਤਾ ਕਰ ਸਕਦੇ ‘ਝਾੜੂ’ ਦਾ ਰੁਖ਼

ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨੂੰ ਲੈ ਕਿ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਸਾਨੂੰ ਬਹੁਤ ਸਖਤ ਮਿਹਨਤ ਨਹੀਂ ਕਰਨੀ ਪੈਂਦੀ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2024.ABP Network Private Limited. All rights reserved.