ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਪਾਪਾ ਬਣ ਗਏ ਹਨ। ਅੱਜ ਯਾਨੀ ਇਕ ਫਰਵਰੀ ਨੂੰ ਸਵੇਰੇ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ। ਕਪਿਲ ਸ਼ਰਮਾ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਜ਼ਰੀਏ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਕਪਿਲ ਸ਼ਰਮਾ ਨੇ ਟਵੀਟ ਕੀਤਾ ਜੋ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ। ਇਸ ਦੇ ਨਾਲ ਹੀ ਕਾਮੇਡੀਅਨ ਨੇ ਇਸ ਗੱਲ ਗੱਲ ਦੀ ਜਾਣਕਾਰੀ ਵੀ ਦਿੱਤੀ ਕਿ ਮਾਂ ਤੇ ਬੇਟਾ ਦੋਵੇਂ ਠੀਕ ਹਨ।


ਕਪਿਲ ਸ਼ਰਮਾ ਨੇ ਸਵੇਰ ਸਾਢੇ ਪੰਜ ਵਜੇ ਟਵੀਟ ਕਰਦਿਆਂ ਲਿਖਿਆ, 'ਨਮਸਕਾਰ, ਅੱਜ ਸਵੇਰੇ ਸਾਨੂੰ ਰੱਬ ਦੇ ਆਸ਼ੀਰਵਾਦ ਦੇ ਰੂਪ 'ਚ ਇੱਕ ਬੇਟਾ ਮਿਲਿਆ ਹੈ। ਈਸ਼ਵਰ ਦੀ ਕਿਰਪਾ ਨਾਲ ਬੱਚਾ ਤੇ ਮਾਂ ਦੋਵੇਂ ਤੰਦਰੁਸਤ ਹਨ। ਤੁਹਾਡੇ ਪਿਆਰ ਤੇ ਦੁਆਵਾਂ ਲਈ ਸਭ ਦਾ ਸ਼ੁਕਰੀਆ। ਗਿੰਨੀ ਤੇ ਕਪਿਲ। ਇਸ ਦੇ ਨਾਲ ਹੀ ਕਪਿਲ ਨੇ #gratitude ਦਾ ਇਸਤੇਮਾਲ ਵੀ ਕੀਤਾ ਹੈ।'





ਕਪਿਲ ਸ਼ਰਮਾ ਵੱਲੋਂ ਖੁਸ਼ੀ ਸਾਂਝੀ ਕਰਨ ਮਗਰੋਂ ਫੈਂਸ ਉਨ੍ਹਾਂ ਨੂੰ ਖੂਬ ਵਧਾਈਆਂ ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਕਪਿਲ ਤੇ ਗਿੰਨੀ ਨੇ ਦੂਜੀ ਵਾਰ ਪ੍ਰੈਗਨੇਂਸੀ ਕਾਫੀ ਸੀਕਰੇਟ ਰੱਖੀ ਸੀ। ਇਸ ਕਾਰਨ ਫੈਂਸ ਕਾਫੀ ਹੈਰਾਨ ਵੀ ਹੋ ਰਹੇ ਹਨ। ਹਾਲਾਂਕਿ ਨਵੰਬਰ 2020 'ਚ ਬੇਬੀ ਬੰਪ ਨਾਲ ਗਿੰਨੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।


ਕਪਿਲ ਸ਼ਰਮਾ ਦੀ ਬੇਟੀ ਅਨਾਰਿਆ 10 ਦਸੰਬਰ ਨੂੰ ਇਕ ਸਾਲ ਦੀ ਹੋਈ ਹੈ। ਉਨ੍ਹਾਂ ਦੇ ਛੋਟੇ ਭਾਈ ਉਨ੍ਹਾਂ ਤੋਂ ਮਹਿਜ਼ ਇਕ ਸਾਲ ਹੀ ਛੋਟੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ