ਮੁੰਬਈਬਾਲੀਵੁੱਡ ਐਕਟਰ ਤੇ ਛੋਟੇ ਪਰਦੇ ਦੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਕੱਲ੍ਹ ਦਪਹਿਰ ਅਚਾਨਕ ਅੱਗ ਲੱਗ ਗਈ। ਅੱਗ ਦੀ ਖ਼ਬਰ ਮਿਲਦੇ ਹੀ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਇਹ ਅੱਗ ਮੁੰਬਈ ਦੇ ਅੰਧੇਰੀ ਓਸ਼ਿਵਰਾ ਇਲਾਕੇ ਦੀ ਸ਼ਾਂਤੀਵਨ ਸੁਸਾਈਟੀ ‘ਚ 3 ਵਜੇ ਲੱਗੀ।

ਬਿਲਡਿੰਗ ਦੇ ਜਿਸ ਘਰ ‘ਚ ਅੱਗ ਲੱਗੀ, ਉਹ ਕਪਿਲ ਦਾ ਪੁਰਾਣਾ ਘਰ ਹੈ। ਫਿਲਹਾਲ ਉਸ ‘ਚ ਕੋਈ ਨਹੀਂ ਰਹਿੰਦਾ। ਇਹ ਅੱਗ ਤੀਜੀ ਮੰਜ਼ਲ ‘ਤੇ ਮੌਜੂਦ ਕਮਰਾ ਨੰਬਰ 333 ‘ਚ ਜਿਸ ਸਮੇਂ ਲੱਗੀ, ਉਸ ਸਮੇਂ ਘਰ ‘ਚ ਕੋਈ ਵੀ ਮੌਜੂਦ ਨਹੀਂ ਸੀ। ਅੱਗ ਦੀ ਜਾਕਣਾਰੀ ਮਿਲਦੇ ਹੀ ਅੱਗ ਬੁਝਾਊ ਵਿਭਾਗ ਦੀਆਂ ਤਿੰਨ ਗੱਡੀਆਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ। ਕਰਮੀਆਂ ਨੇ ਅੱਗ ‘ਤੇ ਤਾਂ ਕਾਬੂ ਪਾ ਲਿਆ ਪਰ ਕਪਿਲ ਦੇ ਘਰ ਦਾ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ।


ਕਪਿਲ ਸ਼ਰਮਾ ਦੇ ਗੁਆਂਢੀ ਦਾ ਕਹਿਣਾ ਹੈ ਕਿ ਰਾਤ ਕਰੀਬ ਢਾਈ ਵਜੇ ਅੱਗ ਕਰਕੇ ਸੜਨ ਦੀ ਬਦਬੂ ਆਈ। ਇਸ ਤੋਂ ਬਾਅਦ ਪਤਾ ਲੱਗਿਆ ਕਿ ਸਾਹਮਣੇ ਵਾਲੇ ਘਰ ‘ਚ ਅੱਗ ਲੱਗੀ ਹੈ। ਇਸ ਤੋਂ ਬਾਅਦ ਬਿਲਡਿੰਗ ਦੇ ਲੋਕ ਹੇਠਾਂ ਇਕੱਠਾ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਘਰ ਲੰਬੇ ਸਮੇਂ ਤੋਂ ਬੰਦ ਪਿਆ ਹੈ ਜਿੱਥੇ ਕਦੇ-ਕਦੇ ਕਪਿਲ ਦੇ ਦੋਸਤ ਆਉਂਦੇ ਹਨ।

ਹੁਣ ਸਵਾਲ ਉੱਠਦਾ ਹੈ ਕਿ ਆਖਰ ਬੰਦ ਪਏ ਘਰ ‘ਚ ਅੱਗ ਕਿਵੇਂ ਲੱਗੀ। ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਗੁਆਂਢੀਆਂ ਦਾ ਕਹਿਣਾ ਹੈ ਕਿ ਘਰ ‘ਚ ਲੱਗੇ ਏਸੀ ‘ਚ ਸ਼ਾਰਟ ਸਰਕਿਟ ਕਰਕੇ ਅੱਗ ਲੱਗੀ ਹੋ ਸਕਦੀ ਹੈ।