ਬਰਗਾੜੀ 'ਚ ਨਵਾਂ ਕਾਂਡ, ਸਿੱਖ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ
ਏਬੀਪੀ ਸਾਂਝਾ | 19 Jul 2019 09:23 AM (IST)
ਨੌਜਵਾਨ ਦੀ ਪਛਾਣ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਘਟਨਾ ਵਾਪਸੀ ਉਸ ਸਮੇਂ ਉਹ ਆਪਣੀ ਗੱਡੀ ਵਿੱਚ ਸਵਾਰ ਸੀ।
ਫ਼ਰੀਦਕੋਟ: ਬਰਗਾੜੀ ਵਿੱਚ ਇੱਕ ਸਿੱਖ ਨੌਜਵਾਨ 'ਤੇ ਅਣਪਛਾਤਿਆਂ ਨੇ ਗੋਲ਼ੀਆਂ ਚਲਾ ਦਿੱਤੀਆਂ। ਨੌਜਵਾਨ ਦੀ ਪਛਾਣ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਘਟਨਾ ਵਾਪਸੀ ਉਸ ਸਮੇਂ ਉਹ ਆਪਣੀ ਗੱਡੀ ਵਿੱਚ ਸਵਾਰ ਸੀ। ਗਨੀਮਤ ਇਹ ਰਹੀ ਕਿ ਨੌਜਵਾਨ ਵਾਲ-ਵਾਲ ਬਚ ਗਿਆ। ਪਰ ਉਸ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਦੱਸ ਦੇਈਏ ਸਿੱਖ ਨੌਜਵਾਨ ਇੱਕ ਸਿੱਖ ਜਥੇਬੰਦੀ ਨਾਲ ਸਬੰਧ ਰੱਖਦਾ ਹੈ।