ਫ਼ਿਰੋਜ਼ਪੁਰ: ਫ਼ੌਜ ਦੀ ਗੱਡੀ ਨਾਲ ਟਕਰਾਅ ਕੇ 23 ਸਾਲਾ ਨੌਜਵਾਨ ਡਾਕਟਰ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ ਚੇਸਤਾ ਖੇੜਾ ਵਜੋਂ ਹੋਈ ਹੈ, ਜੋ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਐਮਡੀ ਦੀ ਵਿਦਿਆਰਥਣ ਸੀ ਅਤੇ ਆਪਣੇ ਕਾਲਜ ਵੱਲ ਜਾਂਦਿਆਂ ਹੀ ਹਾਦਸੇ ਦਾ ਸ਼ਿਕਾਰ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ-ਫ਼ਰੀਦਕੋਟ ਸੜਕ 'ਤੇ ਪਿੰਡ ਰੁਖਨੇਵਾਲਾ ਨੇੜੇ ਚੇਸਤਾ ਦੀ ਕਾਰ ਦੀ ਫ਼ੌਜੀਆਂ ਦੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਡਾਕਟਰ ਦੀ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਕਾਰ ਦੇ ਏਅਰਬੈਗ ਵੀ ਖੁੱਲ੍ਹੇ ਸਨ ਪਰ ਚੇਸਤਾ ਦੀ ਜਾਨ ਨਾ ਬਚ ਸਕੀ।

ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਹੈ ਅਤੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।