ਚੰਡੀਗੜ੍ਹ: ਨਸ਼ਿਆਂ ਦੀ ਰੋਕਥਾਮ ਲਈ ਕੈਪਟਨ ਸਰਕਾਰ ਨੇ ਹਰਪ੍ਰੀਤ ਸਿੱਧੂ ਨੂੰ ਮੁੜ ਤੋਂ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਲਾ ਦਿੱਤਾ ਗਿਆ ਹੈ। ਐਸਟੀਐਫ ਦੀ ਮੁਖੀ ਗੁਰਪ੍ਰੀਤ ਕੌਰ ਦਿਓ ਨੂੰ ਵਧੀਕ ਡੀਜੀਪੀ ਅਪਰਾਧ ਲਾ ਦਿੱਤਾ ਗਿਆ ਹੈ। ਕੈਪਟਨ ਸਰਕਾਰ ਨੇ ਵੀਰਵਾਰ ਨੂੰ ਪਹਿਲਾਂ 29 ਪੁਲਿਸ ਅਧਿਕਾਰੀ ਬਦਲੇ ਸਨ। ਬਾਅਦ ਵਿੱਚ ਛੇ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਬਦਲ ਦਿੱਤਾ ਗਿਆ।

ਜ਼ਰੂਰ ਪੜ੍ਹੋ ਹਰਪ੍ਰੀਤ ਸਿੱਧੂ ਕਿਵੇਂ ਹਟਾਏ ਗਏ ਸਨ- ਮਜੀਠੀਆ ਵਿਰੁੱਧ ਰਿਪੋਰਟ ਦੇਣ ਵਾਲੇ ਐਸਟੀਐਫ ਮੁਖੀ ਦੀ ਛੁੱਟੀ

ਹਰਪ੍ਰੀਤ ਸਿੱਧੂ ਉਹੀ ਅਫ਼ਸਰ ਹਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ੇ ਰੋਕਣ ਲਈ ਬਣਾਈ ਐਸਟੀਐਫ ਦੇ ਪਹਿਲੇ ਮੁਖੀ ਥਾਪਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਦਰਅਸਲ, ਹਰਪ੍ਰੀਤ ਸਿੱਧੂ ਵੱਲੋਂ ਨਸ਼ਿਆਂ ਦੀ ਜਾਂਚ ਦਾ ਘੇਰਾ ਅਕਾਲੀ ਨੇਤਾ ਬਿਕਰਮ ਮਜੀਠੀਆ ਤਕ ਪਹੁੰਚਣ ਕਾਰਨ ਮਾਮਲਾ ਬੇਹੱਦ ਭਖ਼ ਗਿਆ ਸੀ।

ਇਹ ਵੀ ਪੜ੍ਹੋ- ਰਿਸ਼ੇਤਾਦਰ ਨੇ ਹੀ ਰਗੜਿਆ ਮਜੀਠੀਆ..!

ਇਸ ਮਗਰੋਂ ਕੈਪਟਨ ਨੇ ਡੀਜੀਪੀ ਮੁਹੰਮਦ ਮੁਸਤਫ਼ਾ ਨੂੰ ਐਸਟੀਐਫ ਮੁਖੀ ਲਾ ਦਿੱਤਾ ਗਿਆ ਸੀ ਤੇ ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਕਰ ਦਿੱਤਾ ਗਿਆ ਸੀ। ਇਸ ਕਾਰਵਾਈ 'ਤੇ ਕੈਪਟਨ ਸਰਕਾਰ ਨੂੰ ਕਾਫੀ ਅਲੋਚਨਾ ਵੀ ਸਹਿਣੀ ਪਈ ਸੀ।

ਸਬੰਧਕ ਖ਼ਬਰ- ਨਸ਼ੇ 'ਤੇ ਬਣੀ ਐਸਟੀਐਫ ਦੇ ਮੁਖੀ ਨੇ ਕੀਤਾ ਡਰੱਗ ਸਪਲਾਈ ਚੇਨ ਤੋੜਨ ਦਾ ਦਾਅਵਾ


ਮੁਸਤਫਾ ਤੋਂ ਬਾਅਦ ਇਹ ਅਹੁਦਾ ਏਡੀਜੀਪੀ ਗੁਰਪ੍ਰੀਤ ਦਿਓ ਨੂੰ ਸੌਂਪਿਆ ਗਿਆ। ਹੁਣ ਕੈਪਟਨ ਸਰਕਾਰ ਨੇ ਮੁੜ ਤੋਂ ਹਰਪ੍ਰੀਤ ਸਿੱਧੂ ਨੂੰ ਇਸ ਅਹਿਮ ਅਹੁਦੇ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸਿੱਧੂ ਇਸ ਅਹੁਦੇ 'ਤੇ ਮੁੜ ਤੋਂ ਕਾਇਮ ਹੋ ਕੇ ਕੀ ਐਕਸ਼ਨ ਦਿਖਾਉਂਦੇ ਹਨ।

ਦੇਖੋ ਬਦਲੀ ਕੀਤੇ ਉੱਚ ਪੁਲਿਸ ਅਧਿਕਾਰੀਆਂ ਦੇ ਵੇਰਵੇ-