ਅੰਮ੍ਰਿਤਸਰ: ਪੰਜਾਬ ਦੇ 25 ਆਈਪੀਐਸ ਅਧਿਕਾਰੀਆਂ ਸਮੇਤ ਚਾਰ ਪੀਪੀਐਸ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੱਠ ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਵੀ ਮਿਲੇ ਹਨ।


ਇਨ੍ਹਾਂ ਬਦਲੀਆਂ ਵਿੱਚ ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਫ਼ਿਰੋਜਪੁਰ ਦੇ ਬਹੁਚਰਚਿਤ ਐਸਐਸਪੀ ਸੰਦੀਪ ਗੋਇਲ ਦੀ ਬਦਲੀ ਵੀ ਹੋਈ ਹੈ। ਨਸ਼ਿਆਂ ਦਾ 'ਲੱਕ ਤੋੜਨ' ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਦੀ ਮੁਖੀ ਗੁਰਪ੍ਰੀਤ ਦਿਉ ਹੁਣ ਸਾਰਾ ਸਮਾਂ ਐਸਟੀਐਫ ਦਾ ਕੰਮ ਹੀ ਦੇਖਣਗੇ ਤੇ ਗੌਰਵ ਯਾਦਵ ਨੂੰ ਲਿਟੀਗੇਸ਼ਨ ਦਾ ਚਾਰਜ ਮਿਲਿਆ ਹੈ।

ਤਰਨ ਤਾਰਨ ਦੇ ਐਸਐਪੀ ਕੁਲਦੀਪ ਸਿੰਘ ਚਾਹਲ ਨੂੰ ਮੁੜ ਤੋਂ ਪਸੰਦੀਦਾ ਜ਼ਿਲ੍ਹਾ ਮੁਹਾਲੀ ਮਿਲ ਗਿਆ ਹੈ। ਉਹ ਦੂਜੀ ਵਾਰ ਐਸਐਸਪੀ ਮੁਹਾਲੀ ਦਾ ਚਾਰਜ ਸੰਭਾਲਣਗੇ।

ਦੇਖੋ ਪੂਰੀ ਸੂਚੀ-