ਜਲੰਧਰ: ਜਲੰਧਰ ਦੇ ਕਬੀਰ ਨਗਰ ਇਲਾਕੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ। ਦਰਅਸਲ ਦੋ ਮਜ਼ਦੂਰ ਸੀਵਰੇਜ ਸਾਫ ਕਰਨ ਲਈ ਉੱਤਰੇ ਸਨ ਪਰ ਪਾਣੀ ਆ ਜਾਣ ਕਰਕੇ ਦੋਵੇਂ ਉੱਥੇ ਫੱਸ ਗਏ।
ਕਾਫੀ ਮੁਸ਼ੱਕਤ ਬਆਦ ਇੱਕ ਮਜ਼ਦੂਰ ਨੂੰ ਤਾਂ ਜਿਊਂਦਾ ਬਾਹਰ ਕੱਢ ਲਿਆ ਗਿਆ ਪਰ ਦੂਜੇ ਦੀ ਮੌਤ ਹੋ ਗਈ। ਮ੍ਰਿਤਕ ਮਜਦੂਰ ਬਿਹਾਰ ਦਾ ਰਹਿਣ ਵਾਲਾ ਸੀ। ਉਸ ਦੀ ਪਛਾਣ ਮੁਹੰਮਦ ਸਈਅਦ (28) ਵਜੋਂ ਹੋਈ ਹੈ।