ਹੋ ਜਾਓ ਤਿਆਰ, ਕਪਿਲ ਫਿਰ ਆ ਰਹੇ ਢਿੱਡੀਂ ਪੀੜਾਂ ਪਾਉਣ
ਏਬੀਪੀ ਸਾਂਝਾ | 17 Oct 2018 12:12 PM (IST)
ਮੁੰਬਈ: ਕਪਿਲ ਸ਼ਰਮਾ ਜਲਦੀ ਹੀ ਟੀਵੀ ਸਕਰੀਨ ‘ਤੇ ਨਜ਼ਰ ਆਉਣ ਵਾਲੇ ਹਨ। ਇਸ ਲਈ ਕਪਿਲ ਨੇ ਪਿਛਲੇ ਕਈ ਮਹੀਨਿਆਂ ਤੋਂ ਖੂਬ ਮਿਹਨਤ ਕੀਤੀ ਹੈ। ਹੁਣ ਕਪਿਲ ਆਪਣੇ ਸ਼ੋਅ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਕਰਨ ਲਈ ਪੂਰੀ ਤਰ੍ਹਾਂ ਫਿੱਟ ਹੋ ਕੇ ਮੁੰਬਈ ਪਹੁੰਚ ਚੁੱਕੇ ਹਨ। ਕਪਿਲ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਟਵਿਟਰ ਹੈਂਡਲ ‘ਤੇ ਫੋਟੋ ਸ਼ੇਅਰ ਕਰਕੇ ਦਿੱਤੀ ਹੈ। ਇਸ ‘ਚ ਕਪਿਲ ਨਾਲ ਉਨ੍ਹਾਂ ਦੇ ਦੋ ਦੋਸਤ ਵੀ ਨਜ਼ਰ ਆ ਰਹੇ ਹਨ। ਕਪਿਲ ਨੇ ਆਪਣੀ ਤਸਵੀਰ ਨਾਲ ਕੈਪਸ਼ਨ ਦਿੱਤਾ ਹੈ ਜਿਸ ‘ਚ ਉਸ ਨੇ ਲਿਖਿਆ, "ਮੈਂ ਡੇਢ ਮਹੀਨੇ ਬਾਅਦ ਮੁੰਬਈ ਵਾਪਸ ਆ ਰਿਹਾ ਹਾਂ। ਹੁਣ ਟਾਈਮ ਆ ਗਿਆ ਹੈ ਲੋਕਾਂ ਨੂੰ ‘ਦ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ਦੇ ਨਾਲ ਹਸਾਇਆ ਜਾਵੇ।" ਇਸ ਦੇ ਨਾਲ ਹੀ ਨਵੇਂ ਸ਼ੋਅ ‘ਚ ਕਪਿਲ ਨਾਲ ਸੁਨੀਲ ਦੀ ਵਾਪਸੀ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਫੈਨਸ ਦੋਵਾਂ ਕਾਮੇਡੀਅਨਸ ਨੂੰ ਇੱਕ ਵਾਰ ਫੇਰ ਤੋਂ ਇਕੱਠੇ ਦੇਖਣ ਲਈ ਬੇਤਾਬ ਹਨ ਪਰ ਇਸ ਬਾਰੇ ਦੋਵਾਂ ਦੇ ਬਿਆਨ ਇਕਦਮ ਵੱਖਰੇ ਹਨ। ਹੁਣ ਦੋਵੇਂ ਆਪਣੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਕਦੋਂ ਇਕੱਠੇ ਹੋਣਗੇ, ਇਸ ਦੀ ਉਡੀਕ ਅਜੇ ਵੀ ਫੈਨਸ ਨੂੰ ਹੈ।