ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਕਿਸਾਨ
ਏਬੀਪੀ ਸਾਂਝਾ | 17 Oct 2018 09:48 AM (IST)
ਮੋਗਾ: ਪਿੰਡ ਕਪੂਰੇ ਦੇ ਕਿਸਾਨ ਜਸਵੀਰ ਸਿੰਘ ਨੇ ਕਰਜ਼ੇ ਦੀ ਅਦਾਇਗੀ ਨਾ ਕੀਤੇ ਜਾ ਸਕਣ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਜਸਵੀਰ ਸਿੰਘ ਦੇ ਪੁੱਤਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ’ਤੇ 35 ਲੱਖ ਦੇ ਕਰਜ਼ੇ ਦਾ ਭਾਰ ਸੀ, ਜਿਸ ਕਾਰਨ ਉਹ ਕਾਫੀ ਤਣਾਓ ਵਿੱਚ ਰਹਿੰਦੇ ਸਨ। ਤਣਾਓ ਦੇ ਚੱਲਦਿਆਂ ਉਨ੍ਹਾਂ ਦਰਖ਼ਤ ਨਾਲ ਫਾਹਾ ਲੈ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਦਿੱਤੀ। ਰਾਜਵਿੰਦਰ ਨੇ ਦੱਸਿਆ ਕਿ ਪਿਤਾ ’ਤੇ ਟਰੈਕਟਰ ਦਾ ਕਰਜ਼ਾ ਸੀ। ਕੁਝ ਆੜਤੀਏ ਦਾ ਪੈਸਾ ਵੀ ਦੇਣਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਦਸਨਵੀਰ ਸਿੰਘ ਨਾਲ ਪਿੰਡ ਪੁਰਾਣੇ ਵਾਲੇ ਦੇ ਕਿਸੇ ਕਿਸਾਨ ਤੇ ਪਿੰਡ ਕਪੂਰੇ ਦੇ ਇੱਕ ਵਿਅਕਤੀ ਨੇ ਧੋਖਾਧੜੀ ਵੀ ਕੀਤੀ ਸੀ, ਜਿਸ ਕਰਕੇ ਜਸਵੀਰ ਸਿੰਘ ਕਾਫ਼ੀ ਪ੍ਰੇਸ਼ਾਨ ਰਹਿੰਦੇ ਸਨ। ਮ੍ਰਿਤਕ ਕਿਸਾਨ ਜਸਵੀਰ ਸਿੰਘ ਦੇ ਪੁੱਤਰ ਨੇ ਆਪਣੇ ਪਿਤਾ ਨਾਲ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।