ਮੁੰਬਈ: ਹਾਸਰਸ ਕਲਾਕਾਰ (Comedian) ਕਪਿਲ ਸ਼ਰਮਾ (Kapil Sharma) ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਵਿਆਹ ਵਿੱਚ ਤਕਰੀਬਨ 5,000 ਮਹਿਮਾਨ ਆਏ ਸਨ, ਪਰ ਅਸਲ ਵਿੱਚ ਉਹ ਸਿਰਫ 40-50 ਨੂੰ ਹੀ ਜਾਣਦੇ ਸਨ। ਕਪਿਲ ਨੇ ਦੇਸ਼ ਦੇ ਹੋਰਨਾਂ ਸਿਤਾਰਿਆਂ ਦੇ ਵਿਆਹ ਵਿੱਚ ਆਏ ਘੱਟ ਮਹਿਮਾਨਾਂ ਨਾਲ ਜੋੜ ਕੇ ਇਹ ਗੱਲ ਕਹੀ।
ਸੋਨੀ ਟੀਵੀ 'ਤੇ ਜਾਰੀ ਆਪਣੇ ਸ਼ੋਅ ਦੌਰਾਨ ਕਪਿਲ ਸ਼ਰਮਾ ਨੇ ਹਾਸਾ ਠੱਠਾ ਕਰਦਿਆਂ ਕਿਹਾ, "ਤੁਹਾਨੂੰ ਪਤੈ, ਸਾਇਨਾ ਨੇਹਵਾਲ-ਪਰੁਪੱਲੀ ਕਸ਼ਿਅਪ ਦੇ ਵਿਆਹ 'ਤੇ 40 ਮਹਿਮਾਨ ਸਨ। ਵਿਰਾਟ-ਅਨੁਸ਼ਕਾ ਦੇ ਵਿਆਹ 'ਤੇ ਵੀ 40 ਲੋਕ ਆਏ ਸਨ ਤੇ ਦੀਪਿਕਾ-ਰਣਵੀਰ ਦੇ ਵਿਆਹ 'ਤੇ ਵੀ ਇੰਨੇ ਹੀ ਜਣੇ ਸਨ। ਕੀ ਇਹ ਉਹੀ 40 ਜਣੇ ਸਨ ਜੋ ਸਾਰਿਆਂ ਦੇ ਵਿਆਹ ਦੇਖ ਆਏ?"
ਕਪਿਲ ਸ਼ਰਮਾ ਨੇ ਆਪਣੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਪਿਆਰ ਨੂੰ ਪੂਰ ਚੜ੍ਹਾਉਂਦਿਆਂ ਪ੍ਰੇਮਿਕਾ ਗਿੰਨੀ ਨਾਲ ਵਿਆਹ ਕਰ ਲਿਆ ਸੀ। ਵਿਆਹ ਮਗਰੋਂ ਕਪਿਲ ਨੇ ਜਲੰਧਰ ਦੇ ਨਾਲ-ਨਾਲ ਅੰਮ੍ਰਿਤਸਰ ਤੇ ਮੁੰਬਈ ਵਿੱਚ ਵੀ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਸੀ। ਕਪਿਲ ਦੇ ਵਿਆਹ ਵਿੱਚ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਸੀ, ਪਰ ਹੁਣ ਉਸ ਦੇ ਬਿਆਨ ਤੋਂ ਜਾਪਦਾ ਹੈ ਕਿ ਕਪਿਲ ਦੇ ਵਿਆਹ ਵਿੱਚ ਬਹੁਤੇ 'ਅਣਸੱਦੇ ਮਹਿਮਾਨ' ਹੀ ਸਨ।
'ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ', ਕਪਿਲ ਸ਼ਰਮਾ ਨੇ ਆਪਣੇ ਵਿਆਹ ਬਾਰੇ ਕੀਤਾ ਵੱਡਾ ਖੁਲਾਸਾ
ਏਬੀਪੀ ਸਾਂਝਾ
Updated at:
15 May 2019 01:50 PM (IST)
ਕਪਿਲ ਸ਼ਰਮਾ ਨੇ ਹਾਸਾ ਠੱਠਾ ਕਰਦਿਆਂ ਕਿਹਾ, "ਤੁਹਾਨੂੰ ਪਤੈ, ਸਾਇਨਾ ਨੇਹਵਾਲ-ਪਰੁਪੱਲੀ ਕਸ਼ਿਅਪ ਦੇ ਵਿਆਹ 'ਤੇ 40 ਮਹਿਮਾਨ ਸਨ। ਵਿਰਾਟ-ਅਨੁਸ਼ਕਾ ਦੇ ਵਿਆਹ 'ਤੇ ਵੀ 40 ਲੋਕ ਆਏ ਸਨ ਤੇ ਦੀਪਿਕਾ-ਰਣਵੀਰ ਦੇ ਵਿਆਹ 'ਤੇ ਵੀ ਇੰਨੇ ਹੀ ਜਣੇ ਸਨ। ਕੀ ਇਹ ਉਹੀ 40 ਜਣੇ ਸਨ ਜੋ ਸਾਰਿਆਂ ਦੇ ਵਿਆਹ ਦੇਖ ਆਏ?"
- - - - - - - - - Advertisement - - - - - - - - -