ਮੋਦੀ ਦੇ ਸਵਾਲ 'ਤੇ ਫਿਰ ਭੜਕੇ ਅਈਅਰ, ਪੱਤਰਕਾਰ 'ਤੇ ਚੁੱਕਿਆ ਹੱਥ
ਏਬੀਪੀ ਸਾਂਝਾ | 15 May 2019 11:15 AM (IST)
ਪੀਐਮ ਮੋਦੀ ਬਾਰੇ ਸਵਾਲ ਪੁੱਛਣ ਲਈ ਉਨ੍ਹਾਂ ਪੱਤਰਕਾਰ ਨੂੰ ਚਪੇੜ ਵੱਟਦਿਆਂ ਕਿਹਾ, 'ਮੈਂ ਤੈਨੂੰ ਮਾਰ ਦਵਾਂਗਾ।' ਯਾਦ ਰਹੇ ਅਈਅਰ ਨੇ ਮਈ 2017 ਵਿੱਚ ਵੀ ਮੋਦੀ ਨੂੰ 'ਨੀਚ ਆਦਮੀ' ਕਰਾਰ ਦਿੱਤੀ ਸੀ।
ਸ਼ਿਮਲਾ: ਕਾਂਗਰਸ ਦੇ ਸੀਨੀਅਰ ਲੀਡਰ ਮਣੀਸ਼ੰਕਰ ਅਈਅਰ ਨੇ ਮੰਗਲਵਾਰ ਨੂੰ ਫਿਰ ਆਪਾ ਗੁਆ ਲਿਆ। ਪੀਐਮ ਮੋਦੀ ਬਾਰੇ ਸਵਾਲ ਪੁੱਛਣ ਲਈ ਉਨ੍ਹਾਂ ਪੱਤਰਕਾਰ ਨੂੰ ਚਪੇੜ ਵੱਟਦਿਆਂ ਕਿਹਾ, 'ਮੈਂ ਤੈਨੂੰ ਮਾਰ ਦਵਾਂਗਾ।' ਯਾਦ ਰਹੇ ਅਈਅਰ ਨੇ ਮਈ 2017 ਵਿੱਚ ਵੀ ਮੋਦੀ ਨੂੰ 'ਨੀਚ ਆਦਮੀ' ਕਰਾਰ ਦਿੱਤੀ ਸੀ। ਇਸ ਪਿੱਛੋਂ 14 ਮਈ ਨੂੰ ਅਈਅਰ ਨੇ ਕਿਹਾ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਹਨ ਤੇ ਇਸ 'ਤੇ ਬਹਿਸ ਕਰਨ ਦੀ ਵੀ ਕੋਈ ਇੱਛਾ ਨਹੀਂ ਹੈ। ਪੱਤਰਕਾਰ ਦੇ ਸਵਾਲ 'ਤੇ ਅਈਅਰ ਨੇ ਕਿਹਾ, 'ਭਾਰਤ ਵਿੱਚ ਇੱਕ ਹੀ ਵਿਅਕਤੀ ਹੈ, ਉਨ੍ਹਾਂ ਦੇ ਤਿੱਖੇ ਹਮਲੇ ਤੁਸੀਂ ਨਹੀਂ ਵੇਖੇ, ਉਨ੍ਹਾਂ ਨੂੰ ਸਵਾਲ ਕਰੋ। ਉਹ ਤੁਹਾਡੇ ਨਾਲ ਗੱਲ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਡਰਪੋਕ ਹਨ।' ਇਹ ਵੀ ਪੜ੍ਹੋ- ਮਣੀਸ਼ੰਕਰ ਮੁੜ ਸਟੈਂਡ 'ਤੇ ਕਾਇਮ, ਬੋਲੇ ਮੋਦੀ ਹੈ ਤਾਂ 'ਨੀਚ ਆਦਮੀ' ਇਸ ਦੇ ਬਾਅਦ ਅਈਅਰ ਨੇ ਕਿਹਾ ਕਿ ਹੁਣ ਤੁਸੀਂ ਮੇਰੇ ਕੋਲੋਂ ਕੋਈ ਸਵਾਲ ਨਹੀਂ ਕਰ ਸਕਦੇ। ਪੱਤਰਕਾਰ ਨੇ ਅਈਅਰ ਨੂੰ ਨਾਰਾਜ਼ ਨਾ ਹੋਣ ਲਈ ਵੀ ਕਿਹਾ। ਜਾਂਦੇ-ਜਾਂਦੇ ਅਈਅਰ ਨੇ ਪੱਤਰਕਾਰ ਨੂੰ ਮੰਦੇ ਬੋਲ ਵੀ ਬੋਲੇ।