ਹਾਲਾਂਕਿ ਮੋਦੀ ਨੇ ਚੰਡੀਗੜ੍ਹ ਦੇ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਨਾਂ ਨਾਲ ਰੇਲ ਘਪਲੇ ਨੂੰ ਜੋੜਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਦੇ ਰਿਸ਼ਤੇਦਾਰ ਘਪਲਾ ਕਰਦੇ ਹਨ ਤੇ ਕਾਂਗਰਸ ਕਹਿੰਦੀ ਸੀ 'ਹੁਆ ਤੋ ਹੁਆ।' ਦਰਅਸਲ ਇੱਥੇ ਉਹ ਹਾਲ ਹੀ ਵਿੱਚ ਸੈਮ ਪਿਤ੍ਰੋਦਾ ਵੱਲੋਂ 1984 ਦੇ ਦੰਗਿਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਬਾਰੇ ਗੱਲ ਕਰ ਰਹੇ ਸਨ।
ਮੋਦੀ ਨੇ ਕਾਂਗਰਸ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ 2009 ਵਿੱਚ ਚੋਣਾਂ ਦੇ ਨਾਲ IPL ਮੈਚ ਵੀ ਹੋਣਾ ਸੀ ਪਰ ਕਾਂਗਰਸ ਦੀ ਸਰਕਾਰ ਨੇ IPL ਕਰਨੋਂ ਮਨ੍ਹਾ ਕਰ ਦਿੱਤਾ ਤੇ ਪਹਿਲਾਂ ਚੋਣਾਂ ਕਰਵਾਈਆਂ। ਇੱਧਰ ਆਪਣੀ ਬੀਜੇਪੀ ਸਰਕਾਰ ਦੀ ਤਰੀਫ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਵਿੱਚ IPL ਮੈਚ ਵੀ ਹੋਇਆ ਤੇ ਚੋਣਾਂ ਵੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ ਦੇਸ਼ ਦਾ ਦਿਲ ਹੈ ਤੇ ਬੀਜੇਪੀ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਹੈ।
ਇਸੇ ਦੌਰਾਨ ਕੁਝ ਨੌਜਵਾਨਾਂ ਨੇ ਕਾਲੇ ਕੱਪੜੇ ਪਾ ਕੇ ਮੋਦੀ ਦਾ ਵਿਰੋਧ ਕੀਤਾ। ਨੌਜਵਾਨ ਕਾਲੇ ਕੱਪੜੇ ਪਾ ਕੇ ਪਕੌੜੇ ਵੇਚ ਰਹੇ ਸਨ। ਨੌਜਵਾਨਾਂ ਵੱਲੋਂ ਕਾਲੇ ਕੱਪੜੇ ਪਾ ਕੇ ਰੈਲੀ ਦੇ ਬਾਹਰ ਪਕੌੜੇ ਵੇਚਣ ਦੀ ਪ੍ਰਤੀਕਿਰਿਆ ਸ਼ੁਰੂ ਕੀਤੀ ਪਰ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।