Kapil Sharma On Shah Rukh Khan: ਕਪਿਲ ਸ਼ਰਮਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਪਿਲ ਨੇ ਆਪਣੀ ਸ਼ਾਨਦਾਰ ਕਾਮੇਡੀ ਨਾਲ ਪੂਰੀ ਦੁਨੀਆ ਦਾ ਦਿਲ ਜਿੱਤਿਆ ਹੈ। ਪਰ ਕਪਿਲ ਲਈ ਇਹ ਮੁਕਾਮ ਹਾਸਲ ਕਰਨਾ ਅਸਾਨ ਨਹੀਂ ਸੀ। ਕਪਿਲ ਨੇ ਇਹ ਮੰਜ਼ਲ ਬਹੁਤ ਮੁਸ਼ਕਲ ਨਾਲ ਪਾਈ ਸੀ, ਪਰ ਸਭ ਜਾਣਦੇ ਹਨ ਕਿ ਕਪਿਲ ਦਾ ਕਰੀਅਰ ਉਤਰਾਅ ਚੜ੍ਹਾਅ ਦੇ ਨਾਲ ਭਰਿਆ ਹੋਇਆ ਰਿਹਾ ਹੈ। ਉਨ੍ਹਾਂ 'ਤੇ ਇੱਕ ਵਾਰ ਅਜਿਹਾ ਦੌਰ ਵੀ ਆਇਆ ਸੀ, ਜਦੋਂ ਉਹ ਪੂਰੀ ਤਰ੍ਹਾਂ ਦੀਵਾਲੀਆ ਹੋ ਗਏ ਸੀ। ਪਰ ਸਲਮਾਨ ਖਾਨ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਅੱਜ ਉਹ ਆਪਣੀ ਦੂਜੀ ਪਾਰੀ 'ਚ ਕਾਮਯਾਬੀ ਦੀ ਬੁਲੰਦੀਆਂ 'ਤੇ ਪਹੁੰਚ ਗਏ ਹਨ।  


ਇਹ ਵੀ ਪੜ੍ਹੋ: ਜਦੋਂ ਛੋਟੇ ਬੱਚੇ ਨੇ ਉਤਾਰੀ ਦਿਲਜੀਤ ਦੋਸਾਂਝ ਦੀ ਨਕਲ, 'ਜੂਨੀਅਰ ਦੋਸਾਂਝ' ਦਿਲਜੀਤ ਵੀ ਹੋ ਗਏ ਸੀ ਹੈਰਾਨ, ਦੇਖੋ ਵੀਡੀਓ


ਕਪਿਲ ਸ਼ਰਮਾ ਨੇ ਇੱਕ ਵਾਰ 'ਜਨਤਾ ਕੀ ਅਦਾਲਤ' 'ਚ ਰਜਤ ਸ਼ਰਮਾ ਦੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਉਹ ਦੀਵਾਲੀਆ ਕਿਵੇਂ ਹੋਏ ਸੀ। ਕਪਿਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਨਵੀਂ ਨਵੀਂ ਕਾਮਯਾਬੀ ਮਿਲੀ ਸੀ ਤਾਂ ਉਨ੍ਹਾਂ ਦਾ ਦਿਮਾਗ ਖਰਾਬ ਹੋ ਗਿਆ ਸੀ। ਉਹ ਕਿਸੇ ਨੂੰ ਕੁਝ ਸਮਝਦੇ ਹੀ ਨਹੀਂ ਸੀ। ਪਰ ਫਿਰ ਉਨ੍ਹਾਂ ਨੂੰ ਕਿਸਮਤ ਨੇ ਜ਼ਮੀਨ 'ਤੇ ਪਟਕ ਕੇ ਮਾਰਿਆ।


ਇਸ ਦੌਰਾਨ ਕਪਿਲ ਨੇ ਇਹ ਵੀ ਦੱਸਿਆ ਕਿ "ਉਹ ਜਦੋਂ ਅਮੀਰ ਬਣੇ ਤਾਂ ਉਨ੍ਹਾਂ ਦੇ ਦਿਲ ਆਇਆ ਕਿ ਉਹ ਫਿਲਮ 'ਚ ਪੈਸਾ ਲਗਾਉਣ (ਪ੍ਰੋਡਿਊਸਰ ਬਣਨ)। ਪਰ ਸ਼ਾਹਰੁਖ ਖਾਨ ਨੇ ਮੈਨੂੰ ਨੂੰ ਸਲਾਹ ਦਿੱਤੀ ਕਿ ਮੈਨੂੰ ਪ੍ਰੋਡਿਊਸਰ ਨਹੀਂ ਬਣਨਾ ਚਾਹੀਦਾ। ਅੱਗੋਂ ਮੈਂ ਸ਼ਾਹਰੁਖ ਨੂੰ ਪੁੱਛਿਆ ਕਿ ਕਿਉਂ, ਤਾਂ ਸ਼ਾਹਰੁਖ ਨੇ ਜਵਾਬ ਦਿੱਤਾ ਕਿ ਫਿਲਮਾਂ ਦਾ ਗਣਿਤ ਹੋਰ ਹੁੰਦਾ। ਫਿਲਮ 'ਚ ਜੇ ਤੁਸੀਂ 100 ਕਰੋੜ ਲਾਇਆ, ਤਾਂ ਜੇ ਤੁਹਾਡੀ ਫਿਲਮ 200 ਕਰੋੜ ਕਮਾਵੇਗੀ ਤਾਂ ਤੁਹਾਡੇ ਸਾਰੇ ਖਰਚੇ ਪੂਰੇ ਹੋਣਗੇ। ਉਸ ਵਿੱਚੋਂ ਵੀ 50 ਪਰਸੈਂਟ ਤਾਂ ਟੈਕਸ ਹੀ ਕੱਟ ਜਾਂਦਾ। ਇਸ ਕਰਕੇ ਫਿਲਮਾਂ ਬਣਾਉਣ 'ਚ ਇੰਨੀਂ ਕਮਾਈ ਨਹੀਂ ਹੁੰਦੀ, ਕਿਉਂ ਟੈਕਸ ਬਹੁਤ ਭਰਨੇ ਪੈਂਦੇ ਹਨ। ਪਰ ਉਸ ਸਮੇਂ ਮੇਰੇ ਸਿਰ 'ਤੇ ਪੈਸੇ ਦਾ ਨਸ਼ਾ ਚੜ੍ਹਿਆ ਹੋਇਆ ਸੀ। ਮੈਨੂੰ ਸ਼ਾਹਰੁਖ ਭਾਈ ਦੀ ਗੱਲ ਸਮਝ ਨਹੀਂ ਆਈ। ਫਿਰ ਜਦੋਂ ਸਭ ਲੁੱਟ ਗਿਆ, ਤਾਂ ਮੈਨੂੰ ਸ਼ਾਹਰੁਖ ਭਾਈ ਦੀ ਗੱਲ ਸਮਝ ਲੱਗੀ।" ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਕਪਿਲ ਸ਼ਰਮਾ ਕਲਰਸ ਟੀਵੀ 'ਤੇ ਕਾਮੇਡੀ ਨਾਈਟਸ ਵਿਦ ਕਪਿਲ ਸ਼ੋਅ ਦੀ ਮੇਜ਼ਬਾਨੀ ਕਰਦੇ ਸੀ। ਕਿਹਾ ਜਾਂਦਾ ਹੈ ਕਿ ਕਾਮਯਾਬੀ ਦਾ ਨਸ਼ਾ ਕਪਿਲ ਦੇ ਸਿਰ ਚੜ੍ਹ ਕੇ ਬੋਲਣ ਲੱਗ ਗਿਆ ਸੀ। ਇਸ ਤੋਂ ਬਾਅਦ ਜਦੋਂ ਕਪਿਲ ਬਰਬਾਦ ਹੋਏ, ਉਨ੍ਹਾਂ ਨੂੰ ਠੋਕਰ ਲੱਗੀ ਤਾਂ ਉਨ੍ਹਾਂ ਨੂੰ ਜ਼ਿੰਦਗੀ ਦੀ ਅਸਲ ਸੱਚਾਈ ਸਮਝ ਆਈ। ਫਿਲਹਾਲ ਕਪਿਲ ਆਪਣੀ ਦੂਜੀ ਪਾਰੀ ਦਾ ਮਜ਼ਾ ਲੈ ਰਹੇ ਹਨ।


ਇਹ ਵੀ ਪੜ੍ਹੋ: 'ਬੂਹੇ ਬਾਰੀਆਂ' ਤੋਂ ਨੀਰੂ ਬਾਜਵਾ ਦੀ ਪਹਿਲੀ ਝਲਕ ਆਈ ਸਾਹਮਣੇ, ਦਬੰਗ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਵੇਗੀ ਨੀਰੂ