Karan Aujla Interview With Apple Music: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਇੰਨੀਂ ਦਿਨੀਂ ਔਜਲਾ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਉਸ ਦਾ ਨਵਾਂ ਗਾਣਾ 'ਐਡਮਾਇਰਿੰਗ ਯੂ' ਹਾਲ ਹੀ 'ਚ ਰਿਲੀਜ਼ ਹੋਇਆ ਹੈ ਅਤੇ ਪੂਰੀ ਦੁਨੀਆ 'ਚ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਇੱਥੋਂ ਤੱਕ ਕਿ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਵੀ ਕਰਨ ਦੇ ਇਸ ਗਾਣੇ ਦੀ ਤਾਰੀਫ ਕੀਤੇ ਬਿਨਾਂ ਰਹਿ ਨਹੀਂ ਸਕਿਆ। ਹੁਣ ਕਰਨ ਔਜਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
ਇਹ ਵੀ ਪੜ੍ਹੋ: ਗਲਤੀ ਨਾਲ ਵੀ ਪਰਿਵਾਰ ਸਾਹਮਣੇ ਨਾ ਦੇਖੋ ਇਹ ਵੈੱਬ ਸੀਰੀਜ਼, ਨਹੀਂ ਤਾਂ ਹੋਣਾ ਪੈ ਸਕਦਾ ਹੈ ਸ਼ਰਮਿੰਦਾ
ਕਰਨ ਔਜਲਾ ਨੇ ਹਾਲ ਹੀ ;ਚ ਐੱਪਲ ਮਿਊਜ਼ਿਕ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਜੋ ਗੱਲਾਂ ਕਹੀਆਂ, ਉਸ ਨੂੰ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ। ਕਰਨ ਨੇ ਕਿਹਾ, 'ਜਿਹੜੇ ਲੋਕ ਸਾਡੀ ਪੰਜਾਬੀ ਭਾਸ਼ਾ ਨਹੀਂ ਸਮਝਦੇ, ਉਨ੍ਹਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਨਾਲ ਵਾਈਬ ਮੈਚ ਕਰ ਸਕਦੇ ਹੋ। ਇਸ ਦੇ ਨਾਲ ਨਾਲ ਕਰਨ ਨੇ ਕਿਹਾ ਕਿ ਉਸ ਦਾ ਮਕਸਦ ਹੈ ਕਿ ਉਹ ਪੰਜਾਬੀ ਮਿਊਜ਼ਿਕ ਨੂੰ ਪੂਰੀ ਦੁਨੀਆ ਨੂੰ ਸੁਣਵਾਉਣਾ ਚਾਹੁੰਦਾ ਹੈ।'
ਕਰਨ ਨੇ ਅੱਗੇ ਕਿਹਾ, 'ਉਹ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਮਿਊਜ਼ਿਕ ਨਾਲ ਨਵੇਂ ਤਜਰਬੇ ਟਰਾਈ ਕਰ ਰਿਹਾ ਸੀ ਅਤੇ ਉਸ ਦੀ ਕੋਸ਼ਿਸ਼ਾਂ ਕਾਮਯਾਬ ਵੀ ਹੋਈਆਂ ਸੀ। ਪਿਛਲੇ ਸਾਲ ਉਸ ਨੇ ਫੈਸਲਾ ਕੀਤਾ ਸੀ ਕਿ ਉਹ ਪੰਜਾਬੀ ਲੋਕ ਸੰਗੀਤ ਨੂੰ ਵੈਸਟਰਨ ਮਿਊਜ਼ਿਕ ਨਾਲ ਮਿਕਸ ਕਰੇਗਾ। ਇਸੇ ਲਈ ਉਸ ਨੇ 'ਮੇਕਿੰਗ ਮੈਮੋਰੀਜ਼' ਵਰਗਾ ਟਰੈਕ ਤਿਆਰ ਕੀਤਾ, ਜੋ ਕਿ ਲੋਕਾਂ ਨੂੰ ਪਸੰਦ ਆ ਰਿਹਾ ਹੈ।'
ਦੱਸ ਦਈਏ ਕਿ ਕਰਨ ਔਜਲਾ ਨੇ ਆਪਣੇ ਨਵੇਂ ਗਾਣੇ 'ਚ ਰੈਪਰ ਪਰੈਸਟਨ ਪਾਬਲੋ ਨਾਲ ਕੋਲੈਬ ਕੀਤਾ ਹੈ। ਇਸ ਗੀਤ ਦੀ ਥੀਮ ਤੇ ਕਾਨਸੈਪਟ ਸਾਇੰਸ ਫਿਕਸ਼ਨ ਹੈ। ਇਹ ਗਾਣਾ ਕਰਨ ਦੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਦਾ ਪਹਿਲਾ ਗਾਣਾ ਹੈ, ਜਿਸ ਨੂੰ ਇੱਕ ਹਫਤੇ ਦੇ ਅੰਦਰ ਹੀ 25 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਿਆ ਹੈ।