Karan Deol Shares Pooja Deol's Picture: ਸੰਨੀ ਦਿਓਲ ਦੇ ਵੱਡੇ ਬੇਟੇ ਕਰਨ ਦਿਓਲ ਨੇ 18 ਜੂਨ ਨੂੰ ਮੁੰਬਈ ਵਿੱਚ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਦ੍ਰੀਸ਼ਾ ਆਚਾਰਿਆ ਨਾਲ ਵਿਆਹ ਕੀਤਾ ਸੀ। ਵਿਆਹ ਦਿਨ ਵੇਲੇ ਹੋਇਆ ਸੀ ਅਤੇ ਸ਼ਾਮ ਨੂੰ ਪਰਿਵਾਰ ਅਤੇ ਦੋਸਤਾਂ ਲਈ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ। ਵਿਆਹ, ਰਿਸੈਪਸ਼ਨ ਅਤੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਲੈ ਕੇ ਦਿਓਲ ਪਰਿਵਾਰ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਲੋਕਾਂ ਦੀ ਨਜ਼ਰ ਸੰਨੀ ਦਿਓਲ ਦੀ ਪਤਨੀ ਪੂਜਾ 'ਤੇ ਪਈ ਅਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

Continues below advertisement


ਦਰਅਸਲ ਵਿਆਹ ਦੀ ਕਿਸੇ ਵੀ ਤਸਵੀਰ 'ਚ ਪੂਜਾ ਦਿਓਲ ਹੱਸਦੀ ਨਜ਼ਰ ਨਹੀਂ ਆਈ। ਇਸ 'ਤੇ ਲੋਕ ਕਹਿਣ ਲੱਗੇ ਕਿ ਉਹ ਇਸ ਵਿਆਹ ਤੋਂ ਖੁਸ਼ ਨਹੀਂ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪੂਜਾ ਡਿਪ੍ਰੈਸ਼ਨ ਦੀ ਮਰੀਜ਼ ਹੈ। ਹਾਲਾਂਕਿ ਉਨ੍ਹਾਂ ਦੇ ਬੇਟੇ ਕਰਨ ਨੇ ਇਕ ਤਸਵੀਰ ਸ਼ੇਅਰ ਕਰਕੇ ਇਨ੍ਹਾਂ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ।


ਕਰਨ ਨੇ ਤਸਵੀਰ ਕੀਤੀ ਸ਼ੇਅਰ
ਕਰਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਮਾਂ ਦੀ ਹੱਸਦੀ ਹੋਈ ਤਸਵੀਰ ਸ਼ੇਅਰ ਕੀਤੀ ਹੈ। ਦਰਅਸਲ, ਇਹ ਤਸਵੀਰ ਦ੍ਰੀਸ਼ਾ ਦੀ ਮਾਂ ਚਿਮੂ ਆਚਾਰਿਆ ਨੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਪੂਜਾ ਦਿਓਲ ਅਤੇ ਦ੍ਰੀਸ਼ਾ ਇਕੱਠੇ ਬੈਠੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ।




ਟ੍ਰੋਲਸ ਦੇ ਨਿਸ਼ਾਨੇ 'ਤੇ ਆਈ ਪੂਜਾ
ਪੂਜਾ ਦੀ ਤਸਵੀਰ ਦੇਖ ਕੇ ਲੋਕ ਕਹਿਣ ਲੱਗੇ ਕਿ ਉਹ ਦੁਖੀ ਹੈ, ਉਹ ਆਪਣੀ ਨਿੱਜੀ ਜ਼ਿੰਦਗੀ 'ਚ ਖੁਸ਼ ਨਹੀਂ ਹੈ ਕਿਉਂਕਿ ਸੰਨੀ ਨਾਲ ਉਸ ਦੇ ਰਿਸ਼ਤੇ ਚੰਗੇ ਨਹੀਂ ਹਨ। ਕੁਝ ਲੋਕ ਸੰਨੀ ਦਿਓਲ ਅਤੇ ਡਿੰਪਲ ਕਪਾਡੀਆ ਦੇ ਅਫੇਅਰ ਨੂੰ ਪੂਜਾ ਦੇ ਉਦਾਸੀ ਦਾ ਕਾਰਨ ਦੱਸ ਰਹੇ ਸਨ। ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੂਜਾ ਆਪਣੇ ਬੇਟੇ ਦੇ ਵਿਆਹ ਤੋਂ ਖੁਸ਼ ਨਹੀਂ ਹੈ।


ਕੌਣ ਹੈ ਪੂਜਾ
ਪੂਜਾ ਦਾ ਅਸਲੀ ਨਾਂ ਲਿੰਡਾ ਹੈ, ਸੰਨੀ ਨਾਲ ਵਿਆਹ ਕਰਨ ਤੋਂ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਪੂਜਾ ਰੱਖ ਲਿਆ। ਪੂਜਾ ਦਾ ਜਨਮ 21 ਸਤੰਬਰ 1957 ਨੂੰ ਲੰਡਨ 'ਚ ਹੋਇਆ ਸੀ। ਪੂਜਾ ਦੇ ਪਿਤਾ ਦਾ ਨਾਂ ਕ੍ਰਿਸ਼ਨ ਦੇਵ ਮਹਿਲ ਸੀ, ਜੋ ਭਾਰਤੀ ਸੀ। ਉਸ ਦੀ ਮਾਤਾ ਦਾ ਨਾਂ ਜੂਨ ਸਾਰਾ ਮਹਿਲ ਸੀ, ਜੋ ਬ੍ਰਿਟਿਸ਼ ਸੀ। ਨਵਭਾਰਤ ਟਾਈਮਜ਼ ਦੀ ਰਿਪੋਰਟ ਮੁਤਾਬਕ ਪੂਜਾ ਦੀ ਮਾਂ ਜੂਨ ਸਾਰਾ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ। ਪੋਰਟਲ ਮੁਤਾਬਕ ਸੰਨੀ ਅਤੇ ਪੂਜਾ ਬਚਪਨ ਦੇ ਦੋਸਤ ਸਨ। ਸੰਨੀ ਨੇ ਕਈ ਸਾਲਾਂ ਤੱਕ ਪੂਜਾ ਨਾਲ ਆਪਣੇ ਵਿਆਹ ਨੂੰ ਗੁਪਤ ਰੱਖਿਆ।