Crying Benefits: ਜਿਸ ਤਰ੍ਹਾਂ ਖੁੱਲ੍ਹ ਕੇ ਹੱਸਣਾ ਸਿਹਤ ਲਈ ਫਾਇਦੇਮੰਦ ਹੈ, ਉਸੇ ਤਰ੍ਹਾਂ ਖੁੱਲ੍ਹ ਕੇ ਰੋਣਾ ਵੀ ਸਿਹਤ ਲਈ ਫਾਇਦੇਮੰਦ ਹੈ ਪਰ ਦੁਨੀਆ ਭਰ ਵਿੱਚ ਰੋਣ ਬਾਰੇ ਇੱਕ ਧਾਰਨਾ ਬਣੀ ਹੋਈ ਹੈ ਕਿ ਰੋਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਤੇ ਕਮਜ਼ੋਰ ਦਿਲ ਵਾਲੇ ਹੀ ਹੰਝੂ ਵਹਾਉਂਦੇ ਹਨ। ਹੋ ਸਕਦਾ ਹੈ ਕਿ ਮਰਦ ਦਰਦ ਵਿੱਚ ਵੀ ਹੰਝੂ ਨਾ ਵਹਾਉਣ ਤੇ ਰੋਣ ਤੋਂ ਬਚਦੇ ਹੋਣ।

ਦੂਜੇ ਪਾਸੇ ਔਰਤਾਂ ਜ਼ਿਆਦਾਤਰ ਰੋਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਭਾਵੁਕ ਤੇ ਕਮਜ਼ੋਰ ਮੰਨਿਆ ਜਾਂਦਾ ਹੈ ਪਰ ਇਸ ਭਾਵਨਾਤਮਕ ਮੁੱਦੇ 'ਤੇ ਵਿਗਿਆਨ ਦਾ ਕਹਿਣਾ ਕੁਝ ਹੋਰ ਹੀ ਹੈ। ਵਿਗਿਆਨੀ ਕਹਿੰਦੇ ਹਨ ਕਿ ਕਈ ਵਾਰ ਰੋਣਾ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ। ਹਾਂ, ਹੱਸਣ ਵਾਂਗ ਰੋਣ ਦੇ ਵੀ ਆਪਣੇ ਫਾਇਦੇ ਹੁੰਦੇ ਹਨ। ਰੋਣਾ ਭਾਵੁਕ ਹੋਣ ਦਾ ਸੰਕੇਤ ਹੋ ਸਕਦਾ ਹੈ ਪਰ ਕਮਜ਼ੋਰ ਹੋਣ ਦਾ ਨਹੀਂ। ਆਓ ਜਾਣਦੇ ਹਾਂ ਰੋਣ ਨਾਲ ਸਾਡੀ ਸਿਹਤ ਨੂੰ ਕਿਵੇਂ ਲਾਭ ਹੁੰਦਾ ਹੈ।

ਖੋਜ ਕੀ ਕਹਿੰਦੀ?ਹਾਰਵਰਡ ਯੂਨੀਵਰਸਿਟੀ ਨੇ 2021 ਵਿੱਚ ਅਮਰੀਕੀ ਔਰਤਾਂ ਤੇ ਮਰਦਾਂ 'ਤੇ ਇੱਕ ਖੋਜ ਕੀਤੀ ਗਈ ਜਿਸ ਵਿੱਚ ਔਰਤਾਂ ਹਰ ਮਹੀਨੇ 3.5 ਵਾਰ ਰੋਂਦੀਆਂ ਹਨ ਜਦਕਿ ਅਮਰੀਕੀ ਮਰਦ ਹਰ ਮਹੀਨੇ ਲਗਪਗ 1.9 ਵਾਰ ਰੋਂਦੇ ਹਨ। ਖੋਜਕਰਤਾ ਦਾ ਮੰਨਣਾ ਹੈ ਕਿ ਲੋਕ ਨਾ ਸਿਰਫ਼ ਉਦਾਸੀ ਵਿੱਚ ਆਪਣੇ ਹੰਝੂ ਵਹਾਉਂਦੇ ਹਨ, ਸਗੋਂ ਜਦੋਂ ਉਹ ਵਧੇਰੇ ਖੁਸ਼ ਹੁੰਦੇ ਹਨ ਤਾਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਹੰਝੂ ਵੀ ਵਹਾਉਂਦੇ ਹਨ।

ਹਰ ਹੰਝੂ ਵੱਖਰਾ ਮਾਹਿਰਾਂ ਨੇ ਹੰਝੂਆਂ ਨੂੰ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਹੈ- ਰਿਫਲੈਕਸ ਟੀਅਰ, ਲਗਾਤਾਰ ਹੰਝੂ ਤੇ ਭਾਵਨਾਤਮਕ ਹੰਝੂ। ਰਿਫਲੈਕਸ ਟੀਅਰ ਤੇ ਲਗਾਤਾਰ ਹੰਝੂ ਅੱਖਾਂ ਵਿੱਚੋਂ ਧੂੜ ਤੇ ਗੰਦਗੀ ਨੂੰ ਹਟਾਉਣ ਅਤੇ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਹੰਝੂਆਂ ਵਿੱਚ ਲਗਭਗ 98% ਪਾਣੀ ਹੁੰਦਾ ਹੈ।

ਰੋਣ ਦੇ ਫਾਇਦੇ1. ਤਣਾਅ ਘੱਟ ਕਰਨ 'ਚ ਮਦਦਗਾਰ

ਰੋਣ ਨਾਲ ਸਾਡੇ ਸਰੀਰ ਵਿਚ ਕੋਰਟੀਸੋਲ ਨਾਂ ਦੇ ਹਾਰਮੋਨ ਦਾ ਪੱਧਰ ਘੱਟ ਜਾਂਦਾ ਹੈ, ਜਿਸ ਨਾਲ ਸਾਡਾ ਤਣਾਅ ਘੱਟ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਸਾਨੂੰ ਆਰਾਮ ਮਿਲਦਾ ਹੈ ਤੇ ਮਾਨਸਿਕ ਤਣਾਅ ਘੱਟ ਜਾਂਦਾ ਹੈ।

2. ਭਾਵਨਾਤਮਕ ਰਾਹਤਰੋਣ ਵੇਲੇ, ਸਾਡੀਆਂ ਭਾਵਨਾਵਾਂ ਪ੍ਰਗਟ ਹੁੰਦੀਆਂ ਹਨ ਅਤੇ ਸਾਨੂੰ ਆਪਣੇ ਆਪ ਨੂੰ ਸ਼ਾਂਤ ਕਰਨ ਅਤੇ ਠੀਕ ਕਰਨ ਦਾ ਸਾਧਨ ਪ੍ਰਦਾਨ ਕਰਦੀਆਂ ਹਨ।

3. ਦਿਲ ਦੀ ਸਿਹਤ ਲਈ ਫਾਇਦੇਮੰਦਰੋਣ ਨਾਲ ਸਾਡੀਆਂ ਨਾੜੀਆਂ ਵਿਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਸਾਡੇ ਦਿਲ ਨੂੰ ਸਿਹਤਮੰਦ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਰੋਣਾ ਸਾਡੇ ਦਿਲ ਦੀ ਧੜਕਣ ਨੂੰ ਸਥਿਰ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ।

4. ਚੰਗੀ ਨੀਂਦ ਲੈਣ ਵਿਚ ਮਦਦਗਾਰਮਾਨਸਿਕ ਬੇਚੈਨੀ ਕਾਰਨ ਕੁਝ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅਜਿਹੀ ਸਥਿਤੀ ਵਿੱਚ ਰੋਣ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਕਿਉਂਕਿ ਰੋਣ ਨਾਲ ਮਨ ਸ਼ਾਂਤ ਹੁੰਦਾ ਹੈ।

5. ਅੱਖਾਂ ਲਈ ਬਿਹਤਰਰੋਣਾ ਸਿਰਫ਼ ਦਿਮਾਗ ਲਈ ਹੀ ਨਹੀਂ ਸਗੋਂ ਅੱਖਾਂ ਦੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਰੋਣ ਵੇਲੇ ਹੰਝੂ ਨਿਕਲਣ ਨਾਲ ਅੱਖਾਂ ਦੇ ਅੰਦਰ ਬੈਠੇ ਕਈ ਬੈਕਟੀਰੀਆ ਬਾਹਰ ਨਿਕਲ ਜਾਂਦੇ ਹਨ, ਜੋ ਅੱਖਾਂ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹਨ। 

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।