ਮੁੰਬਈ: ਕਿਆਰਾ ਅਡਵਾਨੀ ਨੂੰ ਕਰਨ ਜੌਹਰ ਨੇ ਧਰਮਾ ਪ੍ਰੋਡਕਸ਼ਨ ਤਹਿਤ ਇੱਕ ਹੋਰ ਵੱਡੀ ਫ਼ਿਲਮ ਮਿਲ ਗਈ ਹੈ। ਇਸ ਫ਼ਿਲਮ ‘ਚ ਕਿਆਰਾ, ਸਿਧਾਰਥ ਮਲਹੋਤਰਾ ਨਾਲ ਆਨ ਸਕਰੀਨ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਆਫੀਸ਼ੀਅਲ ਅਨਾਉਂਸਮੈਂਟ ਵੀ ਹੋ ਗਿਆ ਹੈ। ਇਹ ਫ਼ਿਲਮ ਕਾਰਗਿਲ ਜੰਗ ਦੀ ਕਹਾਣੀ ‘ਤੇ ਆਧਾਰਤ ਹੈ।
ਕਾਰਗਿਲ ‘ਤੇ ਆਧਾਰਤ ਇਸ ਫ਼ਿਲਮ ‘ਚ ਸਿਧਾਰਥ ਕਾਰਗਿਲ ਹੀਰੋ ਬਿਕਰਮ ਬੱਤਰਾ ਦਾ ਕਿਰਦਾਰ ਨਿਭਾਉਣਗੇ। ਇਸ ਫ਼ਿਲਮ ਵੀ ਇੱਕ ਬਾਇਓਪਿਕ ਹੋਵੇਗੀ ਜਿਸ ‘ਚ ਬਿਕਰਮ ਦੀ ਕਹਾਣੀ ਨੂੰ ਪਰਦੇ ‘ਤੇ ਦਿਖਾਇਆ ਜਾਵੇਗਾ। ਫ਼ਿਲਮ ਨੂੰ ਵਿਸ਼ਨੂ ਵਰਧਾਨ ਡਾਇਰੈਕਟ ਕਰ ਰਹੇ ਹਨ।
ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਬਿਕਰਮ ਨੂੰ ਉਨ੍ਹਾਂ ਦੇ ਦੋਸਤ ‘ਸ਼ੇਰਸ਼ਾਹ’ ਕਹਿ ਕੇ ਬੁਲਾਉਂਦੇ ਸੀ। ਇਸ ਨੂੰ ਧਰਮਾ ਪ੍ਰੋਡਕਸ਼ਨ ਤਹਿਤ ਬਣਾਇਆ ਜਾ ਰਿਹਾ ਹੈ। ਕਿਆਰਾ ਫਿਲਹਾਲ ‘ਗੁੱਡ ਨਿਊਜ਼’ ਤੇ ਅਕਸ਼ੈ ਕੁਮਾਰ ਦੇ ਨਾਲ ‘ਕੰਚਨਾ’ ਦੇ ਹਿੰਦੀ ਰੀਮੇਕ ‘ਚ ਵੀ ਨਜ਼ਰ ਆੳਣ ਵਾਲੀ ਹੈ।