ਚੰਡੀਗੜ੍ਹ: ਗੁਰਦਾਸਪੁਰ ਸੀਟ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਸੰਨੀ ਨੇ ਚੋਣਾਂ ਲਈ ਨਾਮਜ਼ਦਗੀ ਅਜੇ ਸਿੰਘ ਧਰਮੇਂਦਰ ਦਿਓਲ ਦੇ ਨਾਂ ਤੋਂ ਦਰਜ ਕਰਵਾਈ ਸੀ। ਅਜਿਹੇ ਵਿੱਚ ਬੀਜੇਪੀ ਲੀਡਰਾਂ ਨੂੰ ਲੱਗਦਾ ਹੈ ਕਿ ਕਿਤੇ ਵੋਟਰਾਂ ਨੂੰ ਉਸ ਦੇ ਨਾਂ ਬਾਰੇ ਭੁਲੇਖਾ ਨਾ ਪੈ ਜਾਏ। ਇਸ ਲਈ ਬੀਜੇਪੀ ਵੋਟਿੰਗ ਮਸ਼ੀਨਾਂ 'ਤੇ ਸੰਨੀ ਦਿਓਲ ਨਾਂ ਲਿਖਣਾ ਚਾਹੁੰਦੀ ਹੈ। ਇਸ ਕੰਮ ਲਈ ਪਾਰਟੀ ਨੇ ਚੋਣ ਕਮਿਸ਼ਨ ਨਾਲ ਸੰਪਰਕ ਕੀਤਾ ਹੈ ਤੇ ਈਵੀਐਮ 'ਤੇ ਅਜੇ ਸਿੰਘ ਧਰਮੇਂਦਰ ਦਿਓਲ ਦੀ ਥਾਂ ਸੰਨੀ ਦਿਓਲ ਲਿਖਣ ਦੀ ਅਪੀਲ ਕੀਤੀ ਹੈ।
ਪਾਰਟੀ ਦਾ ਕਹਿਣਾ ਹੈ ਕਿ ਲੋਕ ਸੰਨੀ ਦਿਓਲ ਨੂੰ ਇਸੇ ਨਾਂ ਨਾਲ ਜਾਣਦੇ ਹਨ। ਸਮਾਜ ਦਾ ਵੱਡਾ ਹਿੱਸਾ ਉਨ੍ਹਾਂ ਦੇ ਅਸਲੀ ਨਾਂ ਅਜੇ ਸਿੰਘ ਬਾਰੇ ਨਹੀਂ ਜਾਣਦਾ। ਇਸ ਲਈ ਚੋਣਾਂ ਵੇਲੇ ਵੋਟ ਪਾਉਣ ਪਾਉਣ ਲੱਗਿਆਂ ਭੁਲੇਖਾ ਪੈਣਾ ਲਾਜ਼ਮੀ ਹੈ। ਸੰਨੀ ਨੇ ਨਾਮਜ਼ਦਗੀ ਆਪਣੇ ਅਸਲੀ ਨਾਂ ਤੋਂ ਹੀ ਭਰੀ ਸੀ। ਬੀਜੇਪੀ ਨੂੰ ਡਰ ਹੈ ਕਿ ਵੋਟਰ ਭੁਲੇਖੇ ਵਿੱਚ ਪੈ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਚੋਣ ਸਮੱਗਰੀ ਵਿੱਚ ਕਿਤੇ ਵੀ ਅਜੇ ਸਿੰਘ ਧਰਮਿੰਦਰ ਦਿਓਲ ਨਹੀਂ ਲਿਖਿਆ ਗਿਆ। ਹਰ ਥਾਂ ਸੰਨੀ ਦਿਓਲ ਹੀ ਲਿਖਿਆ ਹੋਇਆ ਹੈ।
ਦਰਅਸਲ ਬੀਜੇਪੀ ਸੰਨੀ ਦਿਓਲ ਦੀ ਅਦਾਕਾਰ ਵਾਲੀ ਸ਼ਖ਼ਸੀਅਤ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹੈ। ਬਹੁਤ ਸਾਰੇ ਬਜ਼ੁਰਗ ਤੇ ਪੇਂਡੂ ਖੇਤਰਾਂ ਦੇ ਵੋਟਰ ਉਨ੍ਹਾਂ ਦੀ ਫੋਟੋ ਵੀ ਨਹੀਂ ਪਛਾਣ ਪਾਉਂਦੇ। ਹੁਣ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਈਵੀਐਮ 'ਤੇ ਉਹੀ ਨਾਂ ਲਿਖਿਆ ਜਾਂਦਾ ਹੈ ਜੋ ਨਾਮਜ਼ਦਗੀ ਵੇਲੇ ਭਰਿਆ ਜਾਂਦਾ ਹੈ ਤੇ ਜਿਹੜਾ ਵੋਟਰ ਸੂਚੀ ਵਿੱਚ ਦਰਜ ਹੁੰਦਾ ਹੈ। ਹੁਣ ਸੰਨੀ ਦੇ ਨਾਂ ਬਦਲਣ ਦਾ ਫੈਸਲਾ ਚੋਣ ਕਮਿਸ਼ਨ ਦੇ ਹੱਥ ਹੈ।
ਹੁਣ ਸੰਨੀ ਦਿਓਲ ਦੇ ਨਾਂ 'ਤੇ ਪਿਆ ਪੰਗਾ, ਬੀਜੇਪੀ ਨੂੰ ਲੱਗ ਸਕਦਾ ਝਟਕਾ
ਏਬੀਪੀ ਸਾਂਝਾ
Updated at:
02 May 2019 02:07 PM (IST)
ਚੰਡੀਗੜ੍ਹ: ਗੁਰਦਾਸਪੁਰ ਸੀਟ ਤੋਂ ਬੀਜੇਪੀ ਉਮੀਦਵਾਰ ਸੰਨੀ ਦਿਓਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਸੰਨੀ ਨੇ ਚੋਣਾਂ ਲਈ ਨਾਮਜ਼ਦਗੀ ਅਜੇ ਸਿੰਘ ਧਰਮੇਂਦਰ ਦਿਓਲ ਦੇ ਨਾਂ ਤੋਂ ਦਰਜ ਕਰਵਾਈ ਸੀ। ਅਜਿਹੇ ਵਿੱਚ ਬੀਜੇਪੀ ਲੀਡਰਾਂ ਨੂੰ ਲੱਗਦਾ ਹੈ ਕਿ ਕਿਤੇ ਵੋਟਰਾਂ ਨੂੰ ਉਸ ਦੇ ਨਾਂ ਬਾਰੇ ਭੁਲੇਖਾ ਨਾ ਪੈ ਜਾਏ। ਇਸ ਲਈ ਬੀਜੇਪੀ ਵੋਟਿੰਗ ਮਸ਼ੀਨਾਂ 'ਤੇ ਸੰਨੀ ਦਿਓਲ ਨਾਂ ਲਿਖਣਾ ਚਾਹੁੰਦੀ ਹੈ।
- - - - - - - - - Advertisement - - - - - - - - -