ਨਵੀਂ ਦਿੱਲੀ: ਭਾਰਤੀ ਸੈਨਾ ਨੇ ਕੁਝ ਦਿਨ ਪਹਿਲਾਂ ਹੀ ਪਹਿਲੀ ਵਾਰ ਬਰਫੀਲੇ ਦਾਨਵ ‘ਯੇਤੀ’ ਦੀ ਮੌਜੂਦਗੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਸੈਨਾ ਨੇ ਕਈ ਤਸਵੀਰਾਂ ਕੁਝ ਦਿਨ ਪਹਿਲਾਂ ਹੀ ਸ਼ੇਅਰ ਕੀਤੀਆਂ ਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਨੇ 09 ਅਪਰੈਲ ਨੂੰ ਨੇਪਾਲ-ਚੀਨ ਸਰਹੱਦ ਦੇ ਬੇਸ ਕੈਂਪ ਕੋਲ ‘ਯੇਤੀ’ ਦੇ ਰਹੱਸਮਈ ਪੈਰਾਂ ਦੇ ਨਿਸ਼ਾਨ ਦੇਖੇ ਹਨ।



ਹੁਣ ਭਾਰਤੀ ਸੈਨਾ ਦੇ ਇਨ੍ਹਾਂ ਦਾਅਵਿਆਂ ਨੂੰ ਨੇਪਾਲ ਦੇ ਅਧਿਕਾਰੀਆਂ ਨੇ ਖਾਰਜ ਕੀਤਾ ਹੈ। ਨੇਪਾਲੀ ਆਰਮੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਫੁੱਟਪ੍ਰਿੰਟ ਇਸ ਖੇਤਰ ‘ਚ ਕਈ ਵਾਰ ਦੇਖੇ ਗਏ ਹਨ ਤੇ ਇਹ ਜੰਗਲੀ ਭਾਲੂ ਦੇ ਪੈਰਾਂ ਦੇ ਨਿਸ਼ਾਨ ਹਨ।

ਭਾਰਤੀ ਸੈਨਾ ਵੱਲੋਂ ਸ਼ੇਅਰ ਤਸਵੀਰਾਂ ‘ਚ ਫੁੱਟਪ੍ਰਿੰਟ ਦੀ ਲੰਬਾਈ 32 ਇੰਚ ਤੇ ਚੌੜਾਈ 15 ਇੰਚ ਮਾਪੀ ਗਈ ਹੈ। ਉਧਰ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਹ ਬਰਫੀਲੇ ਦਾਨਵ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓ ਜਲਦੀ ਹੀ ਸਾਹਮਣੇ ਲੈ ਕੇ ਆਵੇਗੀ। ਇਸ ਦੇ ਨਾਲ ਹੀ ਵਿਗਿਆਨੀ ਵੀ ਇਸ ਦਾਅਵੇ ਦੀ ਜਾਂਚ ਕਰਨਗੇ।