ਚੰਡੀਗੜ੍ਹ: ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਸਿੱਧੂ ਚੰਡੀਗੜ੍ਹ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਬਾਂਸਲ ਲਈ ਵੋਟਾਂ ਮੰਗੀਆਂ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਕਿਹਾ ਕਿ ਉਹ ਅਜਿਹਾ ਛੱਕਾ ਮਾਰਨ ਕਿ ਮੋਦੀ ਦੇਸ਼ ਤੋਂ ਬਾਹਰ ਹੋ ਜਾਣ। ਇਸ ਤੇ ਨਾਲ ਹੀ ਉਨ੍ਹਾਂ ਪੀਐਮ ਮੋਦੀ ਨੂੰ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਬਹਿਸ ਵਿੱਚ ਹਾਰ ਗਏ ਤਾਂ ਸਿਆਸਤ ਛੱਡ ਦੇਣਗੇ।
ਪ੍ਰਧਾਨ ਮੰਤਰੀ ਮੋਦੀ 'ਤੇ ਕਰਾਰਾ ਵਾਰ ਕਰਦਿਆਂ ਸਿੱਧੂ ਨੇ ਕਿਹਾ ਕਿ ਪੀਐਮ ਮੋਦੀ ਫੌਜ ਦੇ ਆਸਰੇ ਵੋਟਾਂ ਮੰਗ ਰਹੇ ਹਨ ਤੇ ਉੱਧਰ ਵਾਰਾਣਸੀ ਵਿੱਚ ਇੱਕ ਫੌਜੀ ਮੋਦੀ ਦੇ ਖ਼ਿਲਾਫ਼ ਵੋਟਾਂ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਫੌਜ ਜੰਗ ਲੜਨ ਲਈ ਹੈ, ਨਾ ਕਿ ਚੋਣਾਂ ਲੜਨ ਲਈ। ਦਰਅਸਲ ਉਹ ਵਾਰਾਣਸੀ ਤੋਂ ਮੋਦੀ ਖ਼ਿਲਾਫ਼ ਚੋਣ ਲੜ ਰਹੇ ਬੀਐਸਐਫ ਤੋਂ ਬਰਖ਼ਾਸਤ ਕੀਤੇ ਗਏ ਸੀਆਰਪੀਐਫ ਜਵਾਨ ਤੇਜ ਬਹਾਦੁਰ ਯਾਦਵ ਦੀ ਗੱਲ ਕਰ ਰਹੇ ਸਨ। ਦੱਸ ਦੇਈਏ ਕਿ ਯਾਦਵ ਦੀ ਨਾਮਜ਼ਦਗੀ ਰੱਦ ਹੋ ਗਈ ਹੈ।
ਸਿੱਧੂ ਨੇ ਕਿਹਾ ਕਿ ਇਸ ਵਾਰ ਕੋਈ ਪਾਰਟੀ ਨਹੀਂ, ਬਲਕਿ ਦੇਸ਼ ਜਿੱਤੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ ਤੇ ਉਨ੍ਹਾਂ ਆਪਣਾ ਵਾਅਦਾ ਪੂਰਾ ਕਰਦਿਆਂ ਤਿੰਨ ਸੂਬਿਆਂ ਵਿੱਚ ਉਨ੍ਹਾਂ ਦੀ ਸਰਕਾਰ ਬਣਨ 'ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਏ।
ਬਾਂਸਲ ਦੇ ਹੱਕ 'ਚ ਪ੍ਰਚਾਰ ਕਰਨ ਚੰਡੀਗੜ੍ਹ ਪੁੱਜੇ ਸਿੱਧੂ, ਮੋਦੀ ਨੂੰ ਕੀਤਾ ਵੱਡਾ ਚੈਲੇਂਜ
ਏਬੀਪੀ ਸਾਂਝਾ
Updated at:
01 May 2019 09:33 PM (IST)
ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਸਿੱਧੂ ਚੰਡੀਗੜ੍ਹ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਕਿਹਾ ਕਿ ਉਹ ਅਜਿਹਾ ਛੱਕਾ ਮਾਰਨ ਕਿ ਮੋਦੀ ਦੇਸ਼ ਤੋਂ ਬਾਹਰ ਹੋ ਜਾਣ। ਇਸ ਤੇ ਨਾਲ ਹੀ ਉਨ੍ਹਾਂ ਪੀਐਮ ਮੋਦੀ ਨੂੰ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਬਹਿਸ ਵਿੱਚ ਹਾਰ ਗਏ ਤਾਂ ਸਿਆਸਤ ਛੱਡ ਦੇਣਗੇ।
- - - - - - - - - Advertisement - - - - - - - - -