ਸੁਰੱਖਿਆ ਬਲਾਂ ਦੇ ਕਾਫਲੇ ਨੂੰ ਬਣਾਇਆ ਨਿਸ਼ਾਨਾ, 15 ਕਮਾਂਡੋ ਸ਼ਹੀਦ
ਏਬੀਪੀ ਸਾਂਝਾ | 01 May 2019 06:49 PM (IST)
ਮੁੰਬਈ: ਮਹਾਰਾਸ਼ਟਰ ਦੇ ਗੜਚਿਰੌਲੀ ਵਿੱਚ ਨਕਸਲੀਆਂ ਵੱਲੋਂ ਕੀਤੇ IED ਧਮਾਕੇ ਵਿੱਚ ਇੱਕ ਵਿਅਕਤੀ ਤੇ 15 ਕਮਾਂਡੋ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਨਕਸਲੀਆਂ ਨੇ ਸੜਕ ਨਿਰਮਾਣ ਕਰ ਰਹੇ ਠੇਕੇਦਾਰ ਦੇ 25 ਵਾਹਨਾਂ ਨੂੰ ਅੱਗ ਲਾ ਦਿੱਤੀ ਸੀ। ਪੁਲਿਸ ਦੀ ਜਿਸ ਗੱਡੀ 'ਤੇ ਹਮਲਾ ਕੀਤਾ ਗਿਆ, ਉਸ ਵਿੱਚ ਕੁੱਲ 16 ਜਵਾਨ ਸਵਾਰ ਸੀ।
ਮੁੰਬਈ: ਮਹਾਰਾਸ਼ਟਰ ਦੇ ਗੜਚਿਰੌਲੀ ਵਿੱਚ ਨਕਸਲੀਆਂ ਵੱਲੋਂ ਕੀਤੇ IED ਧਮਾਕੇ ਵਿੱਚ ਇੱਕ ਵਿਅਕਤੀ ਤੇ 15 ਕਮਾਂਡੋ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਨਕਸਲੀਆਂ ਨੇ ਸੜਕ ਨਿਰਮਾਣ ਕਰ ਰਹੇ ਠੇਕੇਦਾਰ ਦੇ 25 ਵਾਹਨਾਂ ਨੂੰ ਅੱਗ ਲਾ ਦਿੱਤੀ ਸੀ। ਪੁਲਿਸ ਦੀ ਜਿਸ ਗੱਡੀ 'ਤੇ ਹਮਲਾ ਕੀਤਾ ਗਿਆ, ਉਸ ਵਿੱਚ ਕੁੱਲ 16 ਜਵਾਨ ਸਵਾਰ ਸੀ। ਸ਼ਹੀਦ ਹੋਣ ਵਾਲੇ ਜਵਾਨ ਪੁਲਿਸ ਦੀ ਕੁਇੱਕ ਰਿਸਪਾਂਸ (QRT) ਟੀਮ ਦੇ ਮੈਂਬਰ ਸਨ ਜੋ ਅੱਗ ਲਾਏ ਗਏ ਵਾਹਨਾਂ ਦੀ ਜਾਂਚ ਲਈ ਜਾ ਰਹੇ ਸਨ। ਪੁਲਿਸ ਨੇ ਦਾਅਵਾ ਕੀਤਾ ਕਿ ਇਹ ਹਮਲਾ ਇੰਟੈਲੀਜੈਂਸ ਫੇਲੀਅਰ ਕਰਕੇ ਨਹੀਂ ਹੋਇਆ। ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਜੈਸਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਹਮਲੇ ਨਾਲ ਫੋਰਸ ਨੂੰ ਵੱਡਾ ਘਾਟਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਨਕਸਲੀਆਂ ਨੂੰ ਕਰਾਰਾ ਜਵਾਬ ਦੇਣ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਘਟਨਾ ਸਬੰਧੀ ਟਵੀਟ ਸਾਂਝਾ ਕੀਤਾ।