ਚੰਦਰਯਾਨ-2 ਨੂੰ ਜੀਐਸਐਲਵੀ ਮਾਰਕ-3 ਰਾਹੀਂ ਭੇਜਿਆ ਜਾਵੇਗਾ। ਇਸ ਰਾਹੀਂ ਆਰਬਿਟਰ ਤੇ ਲੈਂਡਰ ਨੂੰ ਧਰਤੀ ਦੇ ਦਾਇਰੇ ‘ਚ ਸਥਾਪਤ ਕੀਤਾ ਜਾਵੇਗਾ। ਇਸ ਨੂੰ ਬਾਅਦ ‘ਚ ਚੰਨ ‘ਤੇ ਪਹੁੰਚਾਇਆ ਜਾਵੇਗਾ। ਚੰਨ ਦੇ ਦਾਇਰੇ ‘ਚ ਪਹੁੰਚਣ ਤੋਂ ਬਾਅਦ ਲੈਂਡਰ ਨਿਕਲ ਕੇ ਚੰਨ ਦੀ ਧਰਤੀ ‘ਤੇ ਸਾਫਟ ਲੈਂਡਿੰਗ ਕਰੇਗਾ।
ਚੰਦਰਯਾਨ-2 ਦੇ ਕੁਝ ਟੈਸਟ ਪੂਰੇ ਨਾ ਹੋਣ ਕਰਕੇ ਇਸ ਨੂੰ ਲੌਂਚ ਨਹੀਂ ਕੀਤਾ ਜਾ ਸਕਿਆ ਸੀ। ਇਸ ਤੋਂ ਪਹਿਲਾਂ ਦੋ ਵਾਰ ਏਜੰਸੀ ਨੇ ਮਿਸ਼ਨ ਲੌਂਚ ਦੀ ਤਾਰੀਖ ਨੂੰ ਅੱਗੇ ਵਧਾਇਆ ਸੀ। ਇਸ ਮਿਸ਼ਨ ਦੇ ਲੌਂਚ ‘ਤੇ 200 ਕਰੋੜ ਰੁਪਏ ਤੇ ਹੋਰ ਕੰਮਾਂ ‘ਤੇ 600 ਕਰੋੜ ਰੁਪਏ ਖਰਚ ਆਉਣ ਦੀ ਗੱਲ ਕਹੀ ਗਈ ਹੈ।
ਇਸ ਮਿਸ਼ਨ ਦੀ ਖਾਸ ਗੱਲ ਹੈ ਕਿ ਇਸ ਦੇ ਨਿਰਮਾਣ ਤੇ ਇਸਤੇਮਾਲ ‘ਚ ਆਉਣ ਵਾਲੀਆਂ ਚੀਜਾਂ ਸਵਦੇਸ਼ੀ ਹੋਣਗੀਆਂ ਤੇ ਇਸ ਲਈ ਇਨ੍ਹਾਂ ਦਾ ਖ਼ਰਚ ਵੀ ਘੱਟ ਹੈ। ਭਾਰਤ ਨੇ ਚੰਦਰਯਾਨ-1 ਨੂੰ 22 ਅਕਤੂਬਰ, 2008 ‘ਚ ਲੌਂਚ ਕੀਤਾ ਸੀ। ਇਸ ਤੋਂ ਬਾਅਦ ਹੁਣ ਕਰੀਬ 800 ਕਰੋੜ ਰੁਪਏ ਦਾ ਖ਼ਰਚ ਕਰਨ ਤੋਂ ਬਾਅਦ ਚੰਦਰਯਾਨ-2 ਨੂੰ ਲੌਂਚ ਕੀਤਾ ਜਾਣਾ ਹੈ।