Tujhe Yaad Na Meri Aayee Remix: ਸ਼ਾਹਰੁਖ ਖਾਨ, ਕਾਜੋਲ ਅਤੇ ਰਾਣੀ ਮੁਖਰਜੀ ਦੀ 'ਕੁਛ ਕੁਛ ਹੋਤਾ ਹੈ' ਆਪਣੇ ਸਮੇਂ ਦੀ ਸੁਪਰਹਿੱਟ ਫਿਲਮ ਹੈ। ਇਸ ਫਿਲਮ ਨੂੰ ਅੱਜ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ਾਹਰੁਖ ਅਤੇ ਕਾਜੋਲ ਦੀ ਜੋੜੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਫਿਲਮ ਦੀ ਕਹਾਣੀ ਤੋਂ ਲੈ ਕੇ ਗੀਤਾਂ ਤੱਕ ਸਭ ਕੁਝ ਸ਼ਾਨਦਾਰ ਸੀ। ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਸੀ। ਕਰਨ ਜੌਹਰ ਨੇ ਇਸ ਫਿਲਮ ਦੇ ਉਦਾਸ ਗੀਤ 'ਤੁਝੇ ਯਾਦ ਨਾ ਮੇਰੀ ਆਈ' ਦੇ ਰੀਮਿਕਸ ਦਾ ਐਲਾਨ ਕੀਤਾ ਹੈ। ਕਰਨ ਜੌਹਰ ਦੀ ਫਿਲਮ ਕੁਛ ਕੁਛ ਹੋਤਾ ਹੈ ਨੂੰ 25 ਸਾਲ ਪੂਰੇ ਹੋਣ ਵਾਲੇ ਹਨ। ਕਰਨ ਨੇ ਇਸ ਫਿਲਮ ਨਾਲ ਨਿਰਦੇਸ਼ਨ ਵਿੱਚ ਆਪਣਾ ਡੈਬਿਊ ਕੀਤਾ ਸੀ। ਕੁਛ ਕੁਛ ਹੋਤਾ ਹੈ ਗੀਤ ਦੇ ਰੀਮਿਕਸ ਦੇ ਐਲਾਨ 'ਤੇ ਪ੍ਰਸ਼ੰਸਕ ਨਾਰਾਜ਼ ਹੋ ਗਏ ਹਨ। 


ਇਹ ਵੀ ਪੜ੍ਹੋ: ਆਮਿਰ ਖਾਨ ਨੇ ਕੀਤਾ ਫਿਲਮਾਂ 'ਚ ਕਮਬੈਕ ਦਾ ਐਲਾਨ, ਇਸ ਫਿਲਮ ਨਾਲ ਕਰ ਰਹੇ ਵਾਪਸੀ, ਜਾਣੋ ਕਦੋਂ ਹੋਵੇਗੀ ਰਿਲੀਜ਼


ਕਰਨ ਜੌਹਰ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਗੀਤ ਦੇ ਰੀਮਿਕਸ ਦਾ ਐਲਾਨ ਕੀਤਾ ਹੈ। ਉਸ ਨੇ ਕੁਛ ਕੁਛ ਹੋਤਾ ਹੈ ਦਾ ਪੋਸਟਰ ਸਾਂਝਾ ਕੀਤਾ ਜਿਸ 'ਤੇ ਲਿਖਿਆ ਸੀ, 'ਤੁਝੇ ਯਾਦ ਨਾ ਮੇਰੀ ਆਈ' ਦਾ ਰੀਮਿਕਸ ਜਲਦ ਆ ਰਿਹਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਲਿਖਿਆ- ਵਰਜਨ 2.0।


ਬੀ ਪਰਾਕ ਨੇ ਗਾਇਆ ਹੈ ਗੀਤ
ਇਸ ਗੀਤ ਦਾ ਰੀਮਿਕਸ ਬੀ ਪਰਾਕ ਨੇ ਗਾਇਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਬੀ ਪਰਾਕ ਨੇ ਲਿਖਿਆ ਸੀ- ਜੇਕਰ ਤੁਸੀਂ ਪੂਰੇ ਦਿਲ ਨਾਲ ਸੁਪਨਾ ਦੇਖਦੇ ਹੋ ਤਾਂ ਉਹ ਸੁਪਨਾ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸੱਚ ਹੋ ਜਾਂਦਾ ਹੈ। ਮੈਂ ਇਹ ਐਲਾਨ ਕਰਦੇ ਹੋਏ ਬਹੁਤ ਰੋਮਾਂਚਿਤ ਹਾਂ ਕਿ ਮੈਨੂੰ ਸ਼ਾਹਰੁਖ ਖਾਨ ਸਰ, ਕਾਜੋਲ ਅਤੇ ਰਾਣੀ ਮੁਖਰਜੀ ਲਈ ਗਾਉਣ ਦਾ ਸਨਮਾਨ ਮਿਲਿਆ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗੀਤ ਨੂੰ ਦੁਬਾਰਾ ਬਣਾਉਣ ਲਈ ਸਾਡੀ ਮਿਹਨਤ ਅਤੇ ਕੋਸ਼ਿਸ਼ਾਂ ਨੂੰ ਪਸੰਦ ਕਰੋਗੇ।









ਕਰਨ ਜੌਹਰ ਦਾ ਧੰਨਵਾਦ ਕੀਤਾ
ਬੀ ਪਰਾਕ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਰਨ ਨੂੰ ਇਸ ਗੀਤ ਦਾ ਰੀਮਿਕਸ ਬਣਾਉਣ ਲਈ ਕਿਹਾ ਸੀ। ਬੀ ਪ੍ਰਾਕ ਨੇ ਲਿਖਿਆ- ਮੇਰੀ ਬੇਨਤੀ ਨੂੰ ਸਵੀਕਾਰ ਕਰਨ ਅਤੇ ਸਾਡੇ 'ਤੇ ਵਿਸ਼ਵਾਸ ਕਰਨ ਲਈ ਕਰਨ ਜੌਹਰ ਦਾ ਧੰਨਵਾਦ ਕਿ ਅਸੀਂ ਇਸ ਜਾਦੂਈ ਗੀਤ ਨਾਲ ਇਨਸਾਫ ਕਰ ਸਕਾਂਗੇ। ਵਧੀਆ ਗੀਤਕਾਰ ਜਾਨੀ, ਤੁਸੀਂ ਬਹੁਤ ਵਧੀਆ ਲਿਖਿਆ ਹੈ।


ਫੈਨਜ਼ ਹੋਏ ਨਾਰਾਜ਼
ਬੀ ਪ੍ਰਾਕ ਦੀ ਪੋਸਟ 'ਤੇ ਕੁਝ ਪ੍ਰਸ਼ੰਸਕਾਂ ਨੇ ਕਮੈਂਟ ਕੀਤੇ ਹਨ। ਪੋਸਟ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਸਰ, ਇਸ ਵਿਚ ਕੁਝ ਨਵਾਂ ਲਿਆਓ। ਜਦੋਂ ਕਿ ਇੱਕ ਹੋਰ ਨੇ ਲਿਖਿਆ - ਰੱਬ ਦੀ ਖ਼ਾਤਰ, ਇਸ ਸੁੰਦਰ ਗੀਤ ਨੂੰ ਨਾ ਵਿਗਾੜ।


ਤੁਝੇ ਯਾਦ ਨਾ ਮੇਰੀ ਆਈ ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਉਦੀਆ ਨਰਾਇਣ, ਅਲਕਾ ਯਾਗਨਿਕ ਅਤੇ ਮਨਪ੍ਰੀਤ ਅਖਤਰ ਨੇ ਗਾਇਆ ਹੈ। ਇਹ ਗੀਤ ਅੱਜ ਵੀ ਸਭ ਤੋਂ ਮਸ਼ਹੂਰ ਸੈਡ ਸੌਂਗਜ਼ ਵਿੱਚੋਂ ਇੱਕ ਹੈ। 


ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪ੍ਰੋਫੈਸਰ ਸੀ ਇਹ ਬਾਲੀਵੁੱਡ ਐਕਟਰ, ਇੱਕ ਹਾਦਸੇ ਨੇ ਇੰਝ ਕੀਤਾ ਕਰੀਅਰ ਬਰਬਾਦ