Aamir Khan Announces His Next Film: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਸਾਲ 2022 'ਚ ਰਿਲੀਜ਼ ਹੋਈ ਫਿਲਮ 'ਲਾਲ ਸਿੰਘ ਚੱਢਾ' ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਸੀ। ਇਸ ਤੋਂ ਬਾਅਦ ਆਮਿਰ ਨੇ ਕੁਝ ਸਮੇਂ ਲਈ ਐਕਟਿੰਗ ਤੋਂ ਬ੍ਰੇਕ ਲੈ ਲਿਆ ਸੀ। ਹੁਣ ਫਿਰ ਤੋਂ ਮਿਸਟਰ ਪਰਫੈਕਸ਼ਨਿਸਟ ਫਿਲਮਾਂ 'ਚ ਵਾਪਸੀ ਕਰਨ ਲਈ ਤਿਆਰ ਹਨ, ਜਿਸ ਦਾ ਐਕਟਰ ਨੇ ਅਧਿਕਾਰਤ ਐਲਾਨ ਕਰ ਦਿੱਤਾ ਹੈ।

  


ਇਹ ਵੀ ਪੜ੍ਹੋ: ਹਿੰਦੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣੀ 'ਜਵਾਨ', 5ਵੇਂ ਹਫਤੇ ਵੀ ਨਹੀਂ ਰੁਕ ਰਹੀ ਕਮਾਈ ਦੀ ਰਫਤਾਰ


ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦਾ ਕੀਤਾ ਐਲਾਨ
ਇਸ ਗੱਲ ਦਾ ਖੁਲਾਸਾ ਖੁਦ ਆਮਿਰ ਨੇ ਕੀਤਾ ਹੈ। ਹਾਲ ਹੀ 'ਚ NEWS 18 ਦੇ ਕਨਕਲੇਵ ਦੌਰਾਨ ਅਦਾਕਾਰ ਨੇ ਦੱਸਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਬਹੁਤ ਜਲਦ ਆ ਰਹੇ ਹਨ। ਆਮਿਰ ਦਾ ਕਹਿਣਾ ਹੈ ਕਿ 'ਮੈਂ ਆਪਣੀ ਆਉਣ ਵਾਲੀ ਫਿਲਮ ਬਾਰੇ ਅਜੇ ਤੱਕ ਜਨਤਕ ਤੌਰ 'ਤੇ ਜ਼ਿਆਦਾ ਚਰਚਾ ਨਹੀਂ ਕੀਤੀ ਹੈ। ਫਿਲਹਾਲ ਮੈਂ ਫਿਲਮ ਦਾ ਨਾਂ ਹੀ ਦੱਸ ਸਕਦਾ ਹਾਂ। ਫਿਲਮ ਦਾ ਨਾਂ 'ਸਿਤਾਰੇ ਜ਼ਮੀਨ ਪਰ' ਹੈ। ਇਹ ਫਿਲਮ ਮੇਰੀ ਪੁਰਾਣੀ ਫਿਲਮ 'ਤਾਰੇ ਜ਼ਮੀਨ ਪਰ' ਨਾਲ ਥੋੜ੍ਹੀ ਮਿਲਦੀ ਜੁਲਦੀ ਹੈ।


ਅਦਾਕਾਰ ਨੇ ਦੱਸੀ ਫਿਜ਼ਮ ਦੀ ਕਹਾਣੀ
ਅਭਿਨੇਤਾ ਨੇ ਅੱਗੇ ਕਿਹਾ, 'ਹਾਲਾਂਕਿ ਤਾਰੇ ਜ਼ਮੀਨ ਪਰ ਦੀ ਕਹਾਣੀ ਥੋੜੀ ਭਾਵੁਕ ਸੀ, ਪਰ ਇਸ ਫਿਲਮ ਨੂੰ ਦੇਖ ਕੇ ਤੁਸੀਂ ਬਹੁਤ ਹੱਸੋਗੇ। ਸਿਤਾਰੇ ਜ਼ਮੀਨ ਪਰ 9 ਬੱਚਿਆਂ ਦੀ ਕਹਾਣੀ ਦਿਖਾਏਗੀ, ਜਿਨ੍ਹਾਂ ਦੇ ਕਈ ਮੁੱਦੇ ਹਨ। ਮੈਂ ਦਾਅਵਾ ਕਰ ਸਕਦਾ ਹਾਂ ਕਿ ਤੁਹਾਨੂੰ ਫਿਲਮ ਦੇਖਣ ਦਾ ਬਹੁਤ ਮਜ਼ਾ ਆਵੇਗਾ। ਤੁਹਾਨੂੰ ਦੱਸ ਦੇਈਏ ਕਿ ਆਮਿਰ ਦੀ ਇਹ ਫਿਲਮ ਅਗਲੇ ਸਾਲ 2024 'ਚ ਰਿਲੀਜ਼ ਹੋਵੇਗੀ। ਜਦੋਂ ਤੋਂ ਫਿਲਮ ਦਾ ਐਲਾਨ ਹੋਇਆ ਹੈ, ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।


ਲਾਲ ਸਿੰਘ ਚੱਢਾ ਹੋਈ ਸੀ ਫਲੌਪ
ਆਮਿਰ ਆਖਰੀ ਵਾਰ 'ਲਾਲ ਸਿੰਘ ਚੱਢਾ' 'ਚ ਨਜ਼ਰ ਆਏ ਸਨ, ਜਿੱਥੇ ਉਨ੍ਹਾਂ ਨਾਲ ਕਰੀਨਾ ਕਪੂਰ ਖਾਨ ਨਜ਼ਰ ਆਈ ਸੀ। ਫਿਲਮ ਦੀ ਕਹਾਣੀ ਕਾਫੀ ਅਨੋਖੀ ਸੀ ਪਰ ਦਰਸ਼ਕਾਂ ਵੱਲੋਂ ਫਿਲਮ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਬਾਅਦ ਆਮਿਰ ਨੇ ਐਕਟਿੰਗ ਦੀ ਦੁਨੀਆ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ। 


ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਚਿਹਰੇ 'ਤੇ ਮਾਸਕ ਲਗਾਏ ਨਜ਼ਰ ਆਈ ਅਦਾਕਾਰਾ, ਦੇਖੋ ਇਹ ਵੀਡੀਓ