ਫ਼ਿਲਮਾਂ ਤੋਂ ਬਾਅਦ ਸੈਫ਼ ਦੀ ਧੀ ਦਾ ਇੰਸਟਾਗ੍ਰਾਮ 'ਤੇ ਡੈਬਿਊ
ਏਬੀਪੀ ਸਾਂਝਾ | 16 Aug 2018 11:37 AM (IST)
ਮੁੰਬਈ: ਸ੍ਰੀਦੇਵੀ ਦੀ ਧੀ ਜਾਨ੍ਹਵੀ ਤੋਂ ਬਾਅਦ ਹੁਣ ਬਾਲੀਵੁੱਡ ‘ਚ ਸੈਫ਼-ਅੰਮ੍ਰਿਤਾ ਦੀ ਧੀ ਸਾਰਾ ਅਲੀ ਖ਼ਾਨ ਦੇ ਡੈਬਿਊ ਦੀ ਤਿਆਰੀ ਹੈ। ਸਾਰਾ ਆਪਣੀ ਫ਼ਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਖ਼ਤਮ ਕਰ ਚੁੱਕੀ ਹੈ ਅਤੇ ਉਸਦੀ ਦੂਜੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ਚਲ ਰਹੀ ਹੈ। ਸਾਰਾ ਨੇ ਹਾਲ ਹੀ ‘ਚ ਆਪਣਾ 23ਵਾਂ ਜਨਮਦਿਨ ਮਨਾਇਆ ਹੈ ਅਤੇ ਉਸ ਨੇ ਫੈਨਸ ਦੀ ਫਰਮਾਇਸ਼ ‘ਤੇ ਆਪਣਾ ਸੋਸ਼ਲ ਮੀਡੀਆ ‘ਤੇ ਵੀ ਡੈਬਿਊ ਕਰ ਲਿਆ ਹੈ। ਜੀ ਹਾਂ, ਆਖਿਰਕਾਰ ਸਾਰਾ ਵੀ ਸੋਸ਼ਲ ਮੀਡਆ ਇੰਸਟਾਗ੍ਰਾਮ ‘ਤੇ ਆ ਗਈ ਹੈ। ਉਸ ਦੇ ਫੈਸਨ ਦੇ ਨਾਲ ਨਾਲ ਆਲਿਆ ਅਤੇ ਜਾਨ੍ਹਵੀ ਕਪੂਰ ਜਿਹੇ ਸਿਤਾਰਿਆਂ ਨੇ ਉਸ ਨੂੰ ਫੌਲੋ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਅਕਾਊਂਟ ਬਣਾਉਣ ਤੋਂ ਬਾਅਦ ਸਾਰਾ ਨੇ ਬੀਤੇ ਦਿਨੀਂ ਆਪਣੇ ਅਕਾਊਂਟ ਨੂੰ ਪਬਲਿਕ ਵੀ ਕਰ ਦਿੱਤਾ ਹੈ। ਪਬਲਿਕ ਕਰਨ ਦੇ ਨਾਲ ਹੀ ਸਾਰਾ ਨੇ ਅਕਾਊਂਟ ਦੀ ਪ੍ਰੋਫ਼ਾਈਲ ਫ਼ੋਟੋ ਵੀ ਬਦਲ ਦਿੱਤੀ ਹੈ। ਸਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੌਮੀ ਤਰਾਨਾ ਪੋਸਟ ਕੀਤਾ ਨਾਲ ਹੀ ਸਭ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਪ੍ਰੋਡਿਊਸਰ ਕਰਨ ਜੌਹਰ ਨੇ ਸਾਰਾ ਦਾ ਇੰਸਟਾਗ੍ਰਾਮ ‘ਤੇ ਜ਼ੋਰਦਾਰ ਸਵਾਗਤ ਵੀ ਕੀਤਾ। ਕਰਨ ਨੇ ਸਾਰਾ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖੀਆ ਕਿ ਇੰਸਟਾਗ੍ਰਾਮ ‘ਤੇ ਖ਼ੂਬਸੂਰਤ ਸਾਰਾ ਦਾ ਵੈਲਕਮ…! ਪਹਿਲਾਂ ਸਾਰਾ ਦੀ ਫ਼ਿਲਮ ‘ਕੇਦਾਰਨਾਥ’ ਇਸੇ ਸਾਲ ਰਿਲੀਜ਼ ਹੋਣ ਵਾਲੀ ਸੀ ਪਰ ਕਿਸੇ ਕਾਰਨ ਇਹ ਫ਼ਿਲਮ ਹੁਣ ਅਗਲੇ ਸਾਲ ਰਿਲੀਜ਼ ਹੋਵੇਗੀ। ਇਸਦੇ ਨਾਲ ਹੀ ‘ਸਿੰਬਾ’ ਹੁਣ ਸਾਰਾ ਦੀ ਡੈਬਿਊ ਫ਼ਿਲਮ ਹੋਵੇਗੀ। ਇਸ ‘ਚ ਸਾਰਾ ਦੇ ਨਾਲ ਰਣਵੀਰ ਸਿੰਘ ਨਜ਼ਰ ਆਉਣਗੇ। ਫ਼ਿਲਮ ਨੂੰ ਰੋਹਿਤ ਸ਼ੈਟੀ ਨੇ ਡਾਇਰੈਕਟ ਕੀਤਾ ਹੈ ਜੋ 28 ਦਸੰਬਰ ਨੂੰ ਰਿਲੀਜ਼ ਹੋਵੇਗੀ।