Kareena Kapoor UNICEF India National Ambassador: ਅਕਸਰ ਲਾਈਮਲਾਈਟ ਵਿੱਚ ਰਹਿਣ ਵਾਲੀ ਕਰੀਨਾ ਕਪੂਰ ਹੁਣ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਜਾ ਰਹੀ ਹੈ। ਦਰਅਸਲ, ਕਰੀਨਾ ਕਪੂਰ ਨੂੰ ਯੂਨੀਸੇਫ ਦੀ ਰਾਸ਼ਟਰੀ ਰਾਜਦੂਤ (ਨੈਸ਼ਨਲ ਅੰਬੈਸਡਰ) ਬਣਾਇਆ ਗਿਆ ਹੈ। ਕਰੀਨਾ ਕਪੂਰ, ਜਿਸ ਨੂੰ ਹੁਣ ਤੱਕ ਛੇ ਫਿਲਮਫੇਅਰ ਪੁਰਸਕਾਰ ਮਿਲ ਚੁੱਕੇ ਹਨ, ਹਿੰਦੀ ਫਿਲਮ ਉਦਯੋਗ ਵਿੱਚ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਿਨੇਮਾ ਦੀ ਦੁਨੀਆ 'ਚ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਇਹ ਅਦਾਕਾਰਾ ਸਮਾਜ 'ਚ ਬਦਲਾਅ ਲਈ ਸਮਾਜਿਕ ਮੁੱਦਿਆਂ 'ਤੇ ਵੀ ਕੰਮ ਕਰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਕਰੀਨਾ ਕਪੂਰ ਪਿਛਲੇ 10 ਸਾਲਾਂ ਤੋਂ ਯੂਨੀਸੇਫ ਲਈ ਕੰਮ ਕਰ ਰਹੀ ਹੈ। ਅਜਿਹੇ 'ਚ ਉਨ੍ਹਾਂ ਨੂੰ ਯੂਨੀਸੇਫ ਦਾ ਰਾਸ਼ਟਰੀ ਰਾਜਦੂਤ ਬਣਾਇਆ ਜਾਣਾ ਅਹਿਮ ਗੱਲ ਹੈ। 


ਇਹ ਵੀ ਪੜ੍ਹੋ: ਨੰਨ੍ਹੇ ਸ਼ੁਭਦੀਪ ਦੇ ਜਨਮ ਤੋਂ ਬਾਅਦ ਬਾਪੂ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਦਾ ਪਹਿਲਾ ਬਿਆਨ- 'ਹੁਣ ਲਾਈਫ ਬਿਜ਼ੀ ਹੋ ਗਈ...'


ਨੈਸ਼ਨਲ ਅੰਬੈਸਡਰ ਬਣਨ ਤੋਂ ਬਾਅਦ ਕਰੀਨਾ ਨੇ ਕੀ ਕਿਹਾ?
ਇਸ ਖਾਸ ਮੌਕੇ 'ਤੇ ਇਹ ਸਨਮਾਨ ਹਾਸਲ ਕਰਕੇ ਅਦਾਕਾਰਾ ਬੇਹੱਦ ਖੁਸ਼ ਹੈ। ਅਭਿਨੇਤਰੀ ਨੇ ਰਾਸ਼ਟਰੀ ਰਾਜਦੂਤ ਬਣਾਏ ਜਾਣ 'ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਕਰੀਨਾ ਨੇ ਕਿਹਾ, ਮੈਂ ਇਹ ਅਹੁਦਾ ਹਾਸਲ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਇਸ ਲਈ ਦਸ ਸਾਲ ਇੰਤਜ਼ਾਰ ਕੀਤਾ ਹੈ ਅਤੇ ਸਾਰਿਆਂ ਦੇ ਨਾਲ ਬਹੁਤ ਮਿਹਨਤ ਕੀਤੀ ਹੈ। ਅਤੇ ਹੁਣ, ਅੰਤ ਵਿੱਚ ਮੈਂ ਇੱਕ ਰਾਸ਼ਟਰੀ ਰਾਜਦੂਤ ਦੇ ਰੂਪ ਵਿੱਚ ਉਹਨਾਂ ਨਾਲ ਜੁੜ ਰਹੀ ਹਾਂ। ਇਹ ਆਪਣੇ ਆਪ ਵਿਚ ਇਕ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ਮੈਂ ਦਿਲੋਂ ਸਵੀਕਾਰ ਕਰ ਰਹੀ ਹਾਂ।


'ਹਰ ਬੱਚੇ ਨੂੰ ਮਿਲੇਗਾ ਉਸ ਦਾ ਹੱਕ'
ਕਰੀਨਾ ਕਪੂਰ ਨੇ ਅੱਗੇ ਕਿਹਾ, 'ਭਾਰਤ ਦੇ ਹਰ ਕੋਨੇ ਦਾ ਹਰ ਬੱਚਾ, ਉਹ ਜਿੱਥੇ ਵੀ ਹੈ, ਜੋ ਵੀ ਹੈ, ਮੇਰੇ ਲਈ ਬਰਾਬਰ ਹੈ। ਜਦੋਂ ਮੈਂ ਕਿਸੇ ਬੱਚੇ ਬਾਰੇ ਗੱਲ ਕਰ ਰਹੀ ਹਾਂ, ਤਾਂ ਇਹ ਦੇਖਣਾ ਮਹੱਤਵਪੂਰਨ ਨਹੀਂ ਹੈ ਕਿ ਉਸਦਾ ਲਿੰਗ ਕੀ ਹੈ। ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੀ ਕਿ ਹਰ ਬੱਚੇ, ਚਾਹੇ ਉਹ ਕਾਬਲ ਹੋਵੇ ਜਾਂ ਅਪਾਹਜ, ਉਸ ਨੂੰ ਆਪਣਾ ਅਧਿਕਾਰ ਮਿਲੇ।






ਯੂਨੀਸੈਫ ਦੇ ਪ੍ਰਤੀਨਿਧੀ ਨੇ ਕੀ ਕਿਹਾ?
ਕਰੀਨਾ ਕਪੂਰ ਨੂੰ ਯੂਨੀਸੇਫ ਦੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ 'ਤੇ ਟਿੱਪਣੀ ਕਰਦੇ ਹੋਏ, ਯੂਨੀਸੇਫ ਦੀ ਪ੍ਰਤੀਨਿਧੀ ਸਿੰਥੀਆ ਮੈਕਕਫਰੀ ਨੇ ਕਿਹਾ, 'ਯੂਨੀਸੇਫ ਇੰਡੀਆ ਕਰੀਨਾ ਕਪੂਰ ਖਾਨ ਨੂੰ ਭਾਰਤ ਲਈ ਸਾਡੀ ਰਾਸ਼ਟਰੀ ਰਾਜਦੂਤ ਬਣਾ ਕੇ ਬਹੁਤ ਉਤਸ਼ਾਹਿਤ ਹੈ, ਅਤੇ ਉਹ ਦਸ ਸਾਲਾਂ ਤੋਂ ਸਾਡੇ ਨਾਲ ਕੰਮ ਕਰ ਰਹੀ ਹੈ। ਇਸ ਲਈ ਅਸੀਂ ਉਸ ਦੀ ਨਵੀਂ ਅਤੇ ਵੱਡੀ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਇਹ ਕਹਾਂਗੀ ਕਿ ਅਸੀਂ ਬੱਚਿਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰ ਪ੍ਰਦਾਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ। 






ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਦਾ ਪਤੀ ਨਿਕ ਜੋਨਸ ਭਿਆਨਕ ਬੀਮਾਰੀ ਦਾ ਹੋਇਆ ਸ਼ਿਕਾਰ, ਅਚਾਨਕ ਕੈਂਸਲ ਕਰਨਾ ਪਿਆ ਲਾਈਵ ਸ਼ੋਅ