ਮੁੰਬਈ: ਸੋਸ਼ਲ ਮੀਡੀਆ ‘ਤੇ ਕਰੀਨਾ ਕਪੂਰ ਖ਼ਾਨ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਸੋਚ ਰਿਹਾ ਹੈ ਕਿ ਕਰੀਨਾ ਸ਼ਾਇਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਉਨ੍ਹਾਂ ‘ਚ ਕਰੀਨਾ ਦਾ ਬੇਬੀ ਬੰਪ ਨਜ਼ਰ ਆ ਰਿਹਾ ਹੈ ਅਤੇ ਲੋਕਾਂ ਨੇ ਵੀ ਤਸਵੀਰਾਂ ਵਾਇਰਲ ਕਰ ਇਨ੍ਹਾਂ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ।


ਪਹਿਲਾਂ ਤੁਸੀਂ ਵਾਇਰਲ ਹੋ ਰਹੀਆਂ ਤਸਵੀਰਾਂ ਦੇਖ ਲਓ। ਫੇਰ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਦਾ ਸੱਚ।


ਕਰੀਨਾ ਦੀਆਂ ਇਹ ਤਸਵੀਰਾਂ ਬਿਲਕੁਲ ਸੱਚ ਨਹੀਂ ਹਨ। ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਉਸ ਦੀ ਪ੍ਰੇਗਨੈਂਸੀ ਦੀਆਂ ਖ਼ਬਰਾਂ ਮਹਿਜ਼ ਇੱਕ ਅਫਵਾਹ ਹੈ। ਕਰੀਨਾ ਦੇ ਫੈਨਸ ਨੂੰ ਇਹ ਖਾਸ ਮੈਸੇਜ ਹੈ ਕਿ ਉਹ ਅਜਿਹੀਆਂ ਅਫਵਾਹਾਂ ‘ਤੇ ਯਕੀਨ ਨਾ ਕਰਨ। ਉਂਝ ਬੇਸ਼ੱਕ ਇਹ ਖ਼ਬਰ ਅਜੇ ਝੂਠੀ ਹੈ, ਪਰ ਕਰੀਨਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਆਪਣੇ ਦੂਜੇ ਬੱਚੇ ਬਾਰੇ ਤੈਮੂਰ ਦੇ ਦੋ ਸਾਲ ਦੇ ਹੋ ਜਾਣ ਤੋਂ ਬਾਅਦ ਇਸ ਬਾਰੇ ਸੋਚੇਗੀ। ਜਿਸ ‘ਚ ਅਜੇ ਦੋ ਮਹੀਨੇ ਹੋਰ ਬਾਕੀ ਹਨ।