Kareena Kapoor Ruined Bobby Deol Career: ਕਰੀਨਾ ਕਪੂਰ ਬਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਕਈ ਜ਼ਬਰਦਸਤ ਫਿਲਮਾਂ ਦਿੱਤੀਆਂ ਹਨ। ਕਰੀਨਾ ਦੀ ਇੱਕ ਫਿਲਮ ਹੈ, ਜਿਸ ਦੇ ਲਈ ਉਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਹ ਫਿਲਮ ਹੈ 'ਜਬ ਵੀ ਮੈੱਟ'। 


ਇਹ ਵੀ ਪੜ੍ਹੋ: ਡਰੱਗ ਕੇਸ 'ਚ ਫਸੇ ਆਰੀਅਨ ਖਾਨ ਨੂੰ ਛੱਡਣ ਲਈ ਇਸ ਅਫਸਰ ਨੇ ਸ਼ਾਹਰੁਖ ਤੋਂ ਮੰਗੇ ਸੀ 25 ਕਰੋੜ, 18 ਕਰੋੜ 'ਚ ਡੀਲ ਹੋਈ ਸੀ ਫਾਈਨਲ


ਕੀ ਤੁਸੀਂ ਜਾਣਦੇ ਹੋ ਕਿ 'ਜਬ ਵੀ ਮੈੱਟ' 'ਚ ਲੀਡ ਹੀਰੋ ਦੇ ਕਿਰਦਾਰ ਲਈ ਸ਼ਾਹਿਦ ਕਪੂਰ ਫਿਲਮ ਮੇਕਰਜ਼ ਦੀ ਪਹਿਲੀ ਪਸੰਦ ਨਹੀਂ ਸੀ। ਦਰਅਸਲ, ਇਹ ਖੁਲਾਸਾ ਖੁਦ ਬੌਬੀ ਦਿਓਲ ਨੇ ਕੀਤਾ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਕਰੀਨਾ ਉਨ੍ਹਾਂ ਦੀ ਦੋਸਤ ਹੁੰਦੀ ਸੀ। ਇਸ ਦੌਰਾਨ 2006 'ਚ ਬੌਬੀ ਨੂੰ ਇੱਕ ਫਿਲਮ ਆਫਰ ਹੋਈ, ਜਿਸ ਦਾ ਨਾਮ ਸੀ 'ਗੀਤ'। ਬੌਬੀ ਨੂੰ ਇਸ ਫਿਲਮ ਦੀ ਕਹਾਣੀ ਬਹੁਤ ਪਸੰਦ ਸੀ। ਉਨ੍ਹਾਂ ਨੇ ਫਿਲਮ ਮੇਕਰਜ਼ ਨੂੰ ਗੀਤ ਦੇ ਕਿਰਦਾਰ ਲਈ ਕਰੀਨਾ ਦੇ ਨਾਮ ਦੀ ਸਿਫਾਰਸ਼ ਕੀਤੀ ਸੀ। ਪਰ ਬਦਲੇ 'ਚ ਕਰੀਨਾ ਕਪੂਰ ਨੇ ਬੌਬੀ ਦਿਓਲ ਨਾਲ ਧੋਖਾ ਕੀਤਾ, ਅਤੇ ਬੌਬੀ ਦਾ ਕਰੀਅਰ ਬਰਬਾਦ ਹੋ ਗਿਆਾ। 


ਬੌਬੀ ਦਿਓਲ ਨੇ ਇੰਟਰਵਿਊ 'ਚ ਕੀਤਾ ਸੀ ਖੁਲਾਸਾ
ਬੌਬੀ ਨੇ ਇੰਟਰਵਿਊ 'ਚ ਦੱਸਿਆ- ਜਦੋਂ ਉਨ੍ਹਾਂ ਨੂੰ ਫਿਲਮ 'ਜਬ ਵੀ ਮੈਟ' ਆਈ ਤਾਂ ਇਸ ਦਾ ਨਾਂ 'ਗੀਤ' ਸੀ। ਬੌਬੀ ਨੇ ਇਮਤਿਆਜ਼ ਅਲੀ ਅਤੇ ਫਿਲਮ ਦੇ ਪ੍ਰੋਡਕਸ਼ਨ ਹਾਊਸ ਅਸ਼ਟਵਿਨਾਇਕ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਫਿਲਮ ਲਈ ਕਰੀਨਾ ਕਪੂਰ ਦਾ ਨਾਂ ਸੁਝਾਇਆ ਸੀ। ਹਾਲਾਂਕਿ ਬਾਅਦ 'ਚ ਪ੍ਰੋਡਕਸ਼ਨ ਹਾਊਸ ਨੇ ਇਸ ਨੂੰ ਮਹਿੰਗੀ ਫਿਲਮ ਦੱਸਦੇ ਹੋਏ ਬਣਾਉਣ ਤੋਂ ਇਨਕਾਰ ਕਰ ਦਿੱਤਾ। ਲਗਭਗ 6 ਮਹੀਨਿਆਂ ਬਾਅਦ ਜਦੋਂ ਫਿਲਮ 'ਜਬ ਵੀ ਮੇਟ' ਦੇ ਰੂਪ ਵਿੱਚ ਸ਼ੁਰੂ ਹੋਈ ਤਾਂ ਬੌਬੀ ਨੂੰ ਵੱਡਾ ਝਟਕਾ ਲੱਗਾ, ਪਰ ਉਦੋਂ ਇਸ ਵਿੱਚ ਕਰੀਨਾ ਦੇ ਬੁਆਏਫ੍ਰੈਂਡ ਸ਼ਾਹਿਦ ਕਪੂਰ ਨੂੰ ਲਿਆ ਗਿਆ ਸੀ।


ਅਸਲ 'ਚ ਅਜਿਹਾ ਹੋਇਆ ਕਿ ਕਰੀਨਾ ਨੂੰ ਫਿਲਮ ਦੀ ਕਹਾਣੀ ਪਸੰਦ ਆਈ ਪਰ ਫਿਲਮ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇਕ ਸ਼ਰਤ ਰੱਖੀ ਕਿ ਉਹ ਇਸ ਫਿਲਮ 'ਚ ਬੌਬੀ ਨਾਲ ਨਹੀਂ ਸਗੋਂ ਸ਼ਾਹਿਦ ਨਾਲ ਕੰਮ ਕਰੇਗੀ। ਬੌਬੀ ਨੂੰ ਅੱਜ ਵੀ ਇਸ ਗੱਲ ਦਾ ਪਛਤਾਵਾ ਹੈ ਕਿ ਜੇਕਰ ਕਰੀਨਾ ਨੇ ਉਸ ਦਾ ਕਰੀਅਰ ਬਰਬਾਦ ਨਾ ਕੀਤਾ ਹੁੰਦਾ ਤਾਂ ਸ਼ਾਇਦ ਉਹ ਕਿਤੇ ਹੋਰ ਹੁੰਦਾ।


ਪਰ ਕਹਿੰਦੇ ਨੇ ਕਿ ਇਨਸਾਨ ਨੂੰ ਆਪਣੇ ਬੁਰੇ ਕਰਮਾਂ ਦਾ ਫਲ ਇੱਥੇ ਹੀ ਭੁਗਤਣਾ ਪੈਂਦਾ ਹੈ। ਬੌਬੀ ਨਾਲ ਧੋਖਾ ਕਰਨ ਤੋਂ ਬਾਅਦ ਕਰੀਨਾ ਦਾ ਸ਼ਾਹਿਦ ਨਾਲ ਵੀ ਰਿਸ਼ਤਾ ਜ਼ਿਆਦਾ ਨਹੀਂ ਚੱਲਿਆ। 'ਜਬ ਵੀ ਮੈੱਟ' ਦੀ ਸ਼ੂਟਿੰਗ ਦੌਰਾਨ ਹੀ ਦੋਵਾਂ 'ਚ ਜ਼ਬਰਦਸਤ ਟਕਰਾਅ ਹੋਇਆ ਅਤੇ ਦੋਵਾਂ ਨੇ ਆਪਣੇ ਰਸਤੇ ਹਮੇਸ਼ਾ ਲਈ ਵੱਖ ਕਰ ਲਏ।


ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ ਨੇ ਮੰਗਣੀ ਤੋਂ ਬਾਅਦ ਫੈਨਜ਼ ਤੇ ਮੀਡੀਆ ਦਾ ਕੀਤਾ ਧੰਨਵਾਦ, ਕਿਹਾ- 'ਤੁਹਾਡੇ ਪਿਆਰ ਕਰਕੇ ਅਸੀਂ ਖੁਸ਼'