ਇਸ ਤਸਵੀਰ ‘ਚ ਤਿੰਨਾਂ ਨੇ ਬਲੈਕ ਕੱਲਰ ਦੇ ਕੱਪੜੇ ਪਾਏ ਹਨ। ਤਿੰਨਾਂ ਦੇ ਫੇਸ ‘ਤੇ ਖੁਸ਼ੀ ਸਾਫ ਨਜ਼ਰ ਆ ਰਹੀ ਹੈ। ਇਸ ਫ਼ੋਟੋ ‘ਚ ਕਰੀਨਾ ਵਿਚਕਾਰ ਦਿਖ ਰਹੀ ਹੈ ਤੇ ਉਸ ਦੇ ਇੱਕ ਪਾਸੇ ਸੈਫ ਤੇ ਦੂਜੇ ਪਾਸੇ ਕ੍ਰਿਸ਼ਮਾ ਕਪੂਰ ਖੜ੍ਹੀ ਹੈ। ਦੋਵੇਂ ਭੈਣਾਂ ਬਲੈਕ ਡ੍ਰੈੱਸ ‘ਚ ਕਾਫੀ ਗਲੈਮਰਸ ਨਜ਼ਰ ਆ ਰਹੀਆਂ ਹਨ। ਫ਼ੋਟੋ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਕਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ ‘ਚ ਆਮੀਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਸਾਈਨ ਕੀਤੀ ਹੈ। ਇਹ ਅਮਰੀਕਨ ਕਾਮੇਡੀ ਡ੍ਰਾਮਾ ਫਾਰੈਸਟ ਗੰਪ ‘ਤੇ ਆਧਾਰਤ ਹੈ। ਇਹ ਦੋਵਾਂ ਦੀ ਤੀਜੀ ਫ਼ਿਲਮ ਹੋਵੇਗੀ। ਇਸ ਤੋਂ ਇਲਾਵਾ ਕਰੀਨਾ ‘ਅੰਗਰੇਜ਼ੀ ਮੀਡੀਅਮ’ ‘ਚ ਵੀ ਇਰਫ਼ਾਨ ਖ਼ਾਨ ਨਾਲ ਨਜ਼ਰ ਆਵੇਗੀ।