ਚੰਡੀਗੜ੍ਹ: ਹਰਿਆਣਾ ਦੇ ਹਿਸਾਰ ਦੀ ਗੁਰੂ ਜੰਭੇਸ਼ਵਰ ਵਿਗਿਆਨ ਤੇ ਤਕਨਾਲੋਜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਜਿਹੇ ਸੈਂਸਰ ਵਿਕਸਤ ਕੀਤੇ ਹਨ, ਜੋ ਹਾਦਸੇ ਦੀ ਹਾਲਤ 'ਚ ਆਪਣੇ ਆਪ ਕਾਰ ਨੂੰ ਰੋਕ ਦੇਣਗੇ। ਇੰਨਾ ਹੀ ਨਹੀਂ ਜੇਕਰ ਕਾਰ ਨੂੰ ਸ਼ਰਾਬ ਪੀ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਹ ਸਟਾਰਟ ਹੀ ਨਹੀਂ ਹੋਵੇਗੀ। ਇਨ੍ਹਾਂ ਸੈਂਸਰਾਂ ਦੀ ਵਰਤੋਂ ਭਾਰੀ ਵਾਹਨਾਂ ਵਿੱਚ ਵੀ ਹੋ ਸਕਦੀ ਹੈ।
ਯੂਨੀਵਰਸਿਟੀ ਵਿੱਚ ਬੀਟੈੱਕ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਅਨੀਸ਼, ਅੰਸ਼ੁਲ ਤੇ ਅਤੁਲ ਨੇ ਆਪਣੇ ਗਾਈਡ ਡਾ. ਵਿਨੋਦ ਕੁਮਾਰ ਤੇ ਪ੍ਰਾਜੈਕਟ ਕੋਆਰਡੀਨੇਟਰ ਡਾ. ਵਿਜੇਪਾਲ ਦੀ ਸਹਾਇਤਾ ਨਾਲ ਇਹ ਸੈਂਸਰ ਵਿਕਸਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਵਿਦਿਆਰਥੀਆਂ ਨੇ ਦੱਸਿਆ ਕਿ ਉਹ ਕਾਰ ਦੇ ਅੱਗੇ ਅਲਟ੍ਰਾਸੌਨਿਕ ਸੈਂਸਰ ਲਾਉਂਦੇ ਹਨ, ਜਿਸ ਨੂੰ ਪ੍ਰੋਗਰਾਮਿੰਗ ਕਰਕੇ ਇੱਕ ਤੈਅ ਕੀਤੀ ਵਿੱਥ ਦਰਮਿਆਨ ਆਉਣ ਵਾਲੀਆਂ ਅਟਕਲਾਂ, ਜਿਵੇਂ ਕੋਈ ਵਾਹਨ, ਬੰਦਾ, ਪਸ਼ੂ ਜਾਂ ਦਰਖ਼ਤ ਆਦਿ ਬਾਰੇ ਸੂਚਨਾਵਾਂ ਨੂੰ ਆਰਡੀਨਿਓ ਮਾਧਿਅਮ ਰਾਹੀਂ ਫ਼ੋਨ ਜਾਂ ਕਾਰ ਦੀ ਸਕਰੀਨ 'ਤੇ ਦਿਖਾਏਗਾ। ਇੰਨਾ ਹੀ ਨਹੀਂ ਜੇਕਰ ਦੂਰੀ ਖ਼ਤਰੇ ਦੇ ਪੱਧਰ ਤੋਂ ਵੀ ਘੱਟ ਜਾਂਦੀ ਹੈ ਤਾਂ ਇਹ ਸੈਂਸਰ ਕਾਰ ਦੀਆਂ ਬਰੇਕਾਂ ਵੀ ਲਾ ਦੇਵੇਗਾ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਵਾਪਰਦੇ ਹਾਦਸਿਆਂ ਨੂੰ ਘੱਟ ਕਰਨ ਲਈ ਵਿਸ਼ੇਸ਼ ਅਲਕੋਹਲ ਸੈਂਸਰ ਵਿਕਸਤ ਕੀਤਾ ਹੈ। ਇਸ ਸੈਂਸਰ ਨੂੰ ਜੇਕਰ ਸ਼ਰਾਬ ਦੀ ਤੈਅ ਮਾਤਰਾ ਤੋਂ ਵੱਧ ਦਾ ਸੰਕੇਤ ਮਿਲੇਗਾ ਤਾਂ ਇਹ ਗੱਡੀ ਨੂੰ ਸਟਾਰਟ ਹੀ ਨਹੀਂ ਹੋਣ ਦੇਵੇਗਾ। ਵਿਦਿਆਰਥੀਆਂ ਦੀ ਇਸ ਖੋਜ ਦੀ ਚਹੁੰ ਪਾਸੇ ਸ਼ਲਾਘਾ ਹੋ ਰਹੀ ਹੈ। ਜੇਕਰ ਉਹ ਇਸ ਨੂੰ ਵੱਡੇ ਪੱਧਰ 'ਤੇ ਬਣਾਉਣ ਤੇ ਇਸ ਦੀ ਭਰੋਸੇਯੋਗਤਾ ਉੱਚੀ ਕਰਨ ਵਿੱਚ ਸਫਲ ਹੁੰਦੇ ਹਨ ਤਾਂ ਇਹ ਲੋਕਾਂ ਲਈ ਬੇਹੱਦ ਲਾਭਕਾਰੀ ਹੋਵੇਗਾ।
ਸ਼ਰਾਬ ਦੇ ਸ਼ੌਕੀਨਾਂ ਲਈ ਬਿਪਤਾ, ਪੈੱਗ ਲਾ ਕੇ ਚੜ੍ਹੇ ਤਾਂ ਕਾਰਾਂ ਨਹੀਂ ਹੋਣਗੀਆਂ ਸਟਾਰਟ ਤੇ ਟਲਣਗੇ ਹਾਦਸੇ!
ਏਬੀਪੀ ਸਾਂਝਾ
Updated at:
24 Jun 2019 02:10 PM (IST)
ਯੂਨੀਵਰਸਿਟੀ ਵਿੱਚ ਬੀਟੈੱਕ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਅਨੀਸ਼, ਅੰਸ਼ੁਲ ਤੇ ਅਤੁਲ ਨੇ ਆਪਣੇ ਗਾਈਡ ਡਾ. ਵਿਨੋਦ ਕੁਮਾਰ ਤੇ ਪ੍ਰਾਜੈਕਟ ਕੋਆਰਡੀਨੇਟਰ ਡਾ. ਵਿਜੇਪਾਲ ਦੀ ਸਹਾਇਤਾ ਨਾਲ ਇਹ ਸੈਂਸਰ ਵਿਕਸਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -