ਵਸੰਤ ਵਿਹਾਰ ਇਲਾਕੇ ਦੇ ਇੱਕ ਘਰ ‘ਚ ਐਤਵਾਰ ਨੂੰ ਬਜ਼ੁਰਗ ਜੋੜੇ ਤੇ ਉਨ੍ਹਾਂ ਦੀ ਨੌਕਰਾਣੀ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਦਿੱਲੀ ‘ਚ ਤੇਜ਼ੀ ਨਾਲ ਵਧ ਰਹੇ ਅਪਰਾਧਾਂ ਕਰਕੇ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਵਸੰਤ ਵਿਹਾਰ ਇਲਾਕੇ ‘ਚ ਇੱਕ ਬਜੁਰਗ ਜੋੜੇ ਤੇ ਉਨ੍ਹਾਂ ਦੀ ਨੌਕਰਾਣੀ ਦੇ ਕਤਲ ਸਮੇਤ 24 ਘੰਟੇ ‘ਚ ਸ਼ਹਿਰ ‘ਚ ਨੌਂ ਕਤਲ ਹੋ ਗਏ। ਦਿੱਲੀ ਵਾਸੀ ਸੁਰੱਖਿਆ ਲਈ ਕਿਸ ਦਾ ਦਰਵਾਜ਼ਾ ਖੜਕਾਉਣਗੇ?”
ਇਸ ‘ਤੇ ਦਿੱਲੀ ਪੁਲਿਸ ਨੇ ਵੀ ਕੇਜਰੀਵਾਲ ਨੂੰ ਜਵਾਬ ਦਿੰਦੇ ਹੋਏ ਲਿਖਿਆ, “ਦਿੱਲੀ ‘ਚ ਅਪਰਾਧ ਵਧਿਆ ਨਹੀਂ ਹੈ। ਸਾਲ 2018 ਦੇ ਮੁਕਾਬਲੇ ਅਪਰਾਧਾਂ ਦੀ ਗਿਣਤੀ ‘ਚ 10 ਫੀਸਦ ਦੀ ਕਮੀ ਹੋਈ ਹੈ। ਬਜੁਰਗਾਂ ਖਿਲਾਫ ਹੋ ਰਹੇ ਅਪਰਾਧ ਵੀ 22 ਫੀਸਦ ਘਟੇ ਹਨ।”
ਦਿੱਲੀ ‘ਚ ਪੁਲਿਸ ਦੀ ਕਮਾਨ ਉਪ ਰਾਜਪਾਲ ਦੇ ਹੱਥਾਂ ‘ਚ ਹੈ ਜਦਕਿ ਕੇਜਰੀਵਾਲ ਸਰਕਾਰ ਮੰਗ ਕਰ ਰਹੀ ਹੈ ਕਿ ਰਾਜਧਾਨੀ ਨੂੰ ਪੂਰਨ ਸੂਬੇ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਪੁਲਿਸ ਦੀ ਕਮਾਨ ਸੱਤਾਧਾਰ ਦੇ ਹੱਥਾਂ ‘ਚ ਆ ਸਕੇ।
ਸ਼ਨੀਵਾਰ ਨੂੰ ਸਵੇਰੇ 42 ਸਾਲਾ ਇਸ ਵਿਅਕਤੀ ਨੇ ਆਪਣੀ ਪਤਨੀ ਸਮੇਤ ਤਿੰਨ ਬੱਚਿਆਂ ਦਾ ਕਤਲ ਕੀਤਾ, ਇੱਕ ਹੋਰ ਘਟਨਾ ‘ਚ ਕੁਝ ਲੋਕਾਂ ਨੇ ਘਰ ‘ਚ ਦਾਖਲ ਹੋ ਹੇ ਇੱਕ ਅੰਨ੍ਹੇ ਮਿਊਜ਼ਿਕ ਟੀਚਰ ਤੇ ਉਸ ਦੀ ਪਤਨੀ ਦਾ ਕਤਲ ਕੀਤਾ। ਐਤਵਾਰ ਦੀ ਸਵੇਰ ਵਸੰਤ ਵਿਹਾਰ ‘ਚ ਬਜ਼ੁਰਗ ਜੋੜੇ ਤੇ ਉਨ੍ਹਾਂ ਦੀ ਨੌਕਰਾਣੀ ਦੀ ਲਾਸ਼ ਮਿਲੀ।