ਨਵੀਂ ਦਿੱਲੀ: ਮੱਠੀ ਰਫ਼ਤਾਰ ਤੋਂ ਬਾਅਦ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ। ਪਿਛਲੇ ਚਾਰ ਦਿਨਾਂ ‘ਚ ਮਾਨਸੂਨ ਨੇ 10 ਸੂਬਿਆਂ ਨੂੰ ਕਵਰ ਕੀਤਾ ਹੈ। ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਸ਼ ਹੋ ਰਹੀ ਹੈ ਜੋ ਭਿਆਨਕ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਲਈ ਵੱਡੀ ਰਾਹਤ ਦੀ ਗੱਲ ਹੈ। ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਜੰਮੂ-ਕਸ਼ਮੀਰ ਤੇ ਮਹਾਰਾਸ਼ਟਰ ‘ਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ।
ਉਧਰ, ਦਿੱਲੀ ‘ਚ ਦੋ ਦਿਨਾਂ ਤੋਂ ਹਲਕੀ ਹਵਾ ਚੱਲਣ ਨਾਲ ਤਾਪਮਾਨ ‘ਚ ਗਿਰਾਵਟ ਆਈ ਹੈ। ਨਿੱਜੀ ਏਜੰਸੀ ਸਕਾਈਮੈੱਟ ਵੈਦਰ ਨੇ ੳੱਤਰੀ ਪੂਰਬੀ ਸੂਬਿਆਂ ‘ਚ ਭਾਰੀ ਬਾਰਸ਼ ਦੀ ਉਮੀਦ ਜਤਾਈ ਹੈ। ਮਾਨਸੂਨ ਦੀ ਰਫ਼ਤਾਰ ਸ਼ੁਰੂਆਤ ਤੋਂ ਹੌਲੀ ਸੀ। ਦੇਸ਼ ‘ਚ ਬਾਰਸ਼ ਦਾ ਮੌਸਮ ਇੱਕ ਜੂਨ ਤੋਂ ਸ਼ੁਰੂ ਹੋ ਕੇ 30 ਸਤੰਬਰ ਤਕ ਚਲਦਾ ਹੈ ਪਰ 22 ਜੂਨ ਤਕ ਮਾਨਸੂਨ ‘ਚ 39 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮਾਨਸੂਨ ਨੇ ਫੜੀ ਰਫ਼ਤਾਰ, 4 ਦਿਨਾਂ ‘ਚ 10 ਸੂਬੇ ਕਵਰ
ਏਬੀਪੀ ਸਾਂਝਾ
Updated at:
24 Jun 2019 11:31 AM (IST)
ਮੱਠੀ ਰਫ਼ਤਾਰ ਤੋਂ ਬਾਅਦ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ। ਪਿਛਲੇ ਚਾਰ ਦਿਨਾਂ ‘ਚ ਮਾਨਸੂਨ ਨੇ 10 ਸੂਬਿਆਂ ਨੂੰ ਕਵਰ ਕੀਤਾ ਹੈ। ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਸ਼ ਹੋ ਰਹੀ ਹੈ ਜੋ ਭਿਆਨਕ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਲਈ ਵੱਡੀ ਰਾਹਤ ਦੀ ਗੱਲ ਹੈ।
- - - - - - - - - Advertisement - - - - - - - - -