ਮੁੰਬਈ: ਭਾਰਤ ਚ 9 ਮਈ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਬਾਲੀਵੁੱਡ 'ਚ ਸਫਲ ਅਦਾਕਾਰਾ ਕਰੀਨਾ ਕਪੂਰ ਨੇ ਆਪਣੇ ਫੈਨਜ਼ ਨੂੰ ਇੱਕ ਖਾਸ ਗਿਫਟ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਬੇਬੋ ਦੇ ਫੈਨਜ਼ ਉਨ੍ਹਾਂ ਦੇ ਛੋਟੇ ਬੇਟੇ ਨੂੰ ਦੇਖਣ ਲਈ ਬੇਕਰਾਰ ਸਨ ਤੇ ਹੁਣ ਸਭ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਕਰੀਨਾ ਨੇ ਮਦਰਸ ਡੇਅ ਤੇ ਆਪਣੇ ਛੋਟੇ ਬੇਟੇ ਦੀ ਇਕ ਹੋਰ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ।


ਕਰੀਨਾ ਨੇ ਸ਼ੇਅਰ ਕੀਤੀ ਤੈਮੂਰ ਤੇ ਛੋਟੇ ਨਵਾਬ ਦੀ ਕਿਊਟ ਫੋਟੋ


ਕਰੀਨਾ ਦੀ ਸ਼ੇਅਰ ਕੀਤੀ ਗਈ ਇਸ ਫੋਟੋ 'ਚ ਉਨ੍ਹਾਂ ਇਕ ਬਹੁਤ ਹੀ ਸਪੈਸ਼ਲ ਮੈਸਜ ਵੀ ਲਿਖਿਆ ਹੈ। ਕਰੀਨਾ ਨੇ ਲਿਖਿਆ ਕਿ ਉਮੀਦ ਤੇ ਪੂਰੀ ਦੁਨੀਆਂ ਕਾਇਮ ਹੈ ਤੇ ਇਹ ਦੋਵੇਂ ਮੈਨੂੰ ਇਕ ਬਿਹਤਰ ਕੱਲ੍ਹ ਦੀ ਉਮੀਦ ਦਿੰਦੇ ਹਨ। ਤਹਾਨੂੰ ਸਭ ਖੂਬਸੂਰਤ ਤੇ ਮਜਬੂਤ ਮਾਵਾਂ ਨੂੰ ਹੈਪੀ ਮਦਰਸ ਡੇਅ। ਉਮੀਦ ਬਣਾਈ ਰੱਖੋ। ਫੋਟੋ ਚ ਛੋਟੇ ਨਵਾਬ ਆਪਣੇ ਭਰਾ ਤੈਮੂਰ ਅਲੀ ਖਾਨ ਦੀ ਗੋਦ 'ਚ ਨਜ਼ਰ ਆ ਰਹੇ ਹਨ ਤੇ ਦੋਵੇਂ ਇਕੱਠੇ ਬਹੁਤ ਕਿਊਟ ਲੱਗ ਰਹੇ ਹਨ।


ਇਸ ਫੋਟੋ 'ਚ ਵੀ ਛੋਟੇ ਨਵਾਬ ਦੀ ਸ਼ਕਲ ਪੂਰੀ ਦਿਖਾਈ ਨਹੀਂ ਦੇ ਰਹੀ। ਫੋਟੋ 'ਤੇ ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸਿਤਾਰਿਆਂ ਦੇ ਕਮੈਂਟ ਆ ਰਹੇ ਹਨ। ਕਰੀਨਾ ਨੇ ਫਰਵਰੀ 'ਚ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ।


ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਖਾਨ ਬਹੁਤ ਜਲਦ ਆਮਿਰ ਖਾਨ ਦੇ ਨਾਲ ਫ਼ਿਲਮ ਲਾਲ ਸਿੰਘ ਚੱਢਾ 'ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਨੂੰ ਇਸ ਸਾਲ ਕ੍ਰਿਸਮਿਸ 'ਤੇ ਰਿਲੀਜ਼ ਕੀਤਾ ਜਾਵੇਗਾ। ਉੱਥੇ ਹੀ ਸੈਫ ਦੀ ਗੱਲ ਕਰੀਏ ਤਾਂ ਉਂਙ ਫ਼ਿਲਮ ਭੂਤ ਪੁਲਿਸ 'ਚ ਦਿਖਾਈ ਦੇਣਗੇ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ