ਮੁੰਬਈ: ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਕਰੀਬ 9 ਸਾਲ ਬਾਅਦ ਕਰਨ ਜੌਹਰ ਦੀ ਫ਼ਿਲਮ ‘ਗੁੱਡ ਨਿਊਜ਼’ ‘ਚ ਨਜ਼ਰ ਆਉਣ ਵਾਲੇ ਹਨ। ਦੋਵੇਂ ਜਦੋਂ ਵੀ ਸਕਰੀਨ ‘ਤੇ ਆਉਂਦੇ ਹਨ ਤਾਂ ਦੋਵਾਂ ਦੀ ਕੈਮਿਸਟਰੀ ਦੇਖਣ ਵਾਲੀ ਹੁੰਦੀ ਹੈ। ਹੁਣ ਅੱਕੀ ਨੇ ਆਪਣੀ ਤੇ ਕਰੀਨਾ ਦੀ ਕੈਮਿਸਟਰੀ ਦੇ ਰਾਜ਼ ਦਾ ਖੁਲਾਸਾ ਕੀਤਾ ਹੈ।

ਇੱਕ ਇੰਟਰਵਿਊ ‘ਚ ਗੱਲ ਕਰਦੇ ਹੋਏ ਅਕਸ਼ੈ ਨੇ ਕਿਹਾ ਕਿ ਕਰੀਨਾ ਤੇ ਉਸ ਦੀ ਭੈਣ ਕ੍ਰਿਸ਼ਮਾ ਕਪੂਰ ਜਦੋਂ ਵੀ ਅਕਸ਼ੈ ਨੂੰ ਮਿਲਦੀਆਂ ਹਨ ਤਾਂ ਉਸ ਨੂੰ ਇਹ ਕਹਿ ਕੇ ਚਿੜਾਉਂਦੀਆਂ ਹਨ ਕਿ ਮੈਂ ਕਿੰਨੇ ਪੈਸੇ ਕਮਾਉਂਦਾ ਹਾਂ।

ਅਕਸ਼ੈ ਨੇ ਕਿਹਾ, “ਮੈਂ ਕਰੀਨਾ ਨਾਲ ਕਈ ਫ਼ਿਲਮਾਂ ਕੀਤੀਆਂ ਹਨ ਤੇ ਅਸੀਂ ਅਕਸਰ ਹੀ ਕਈ ਐਵਾਰਡ ਸ਼ੋਅ ‘ਚ ਮਿਲਦੇ ਹਾਂ, ਬਹੁਤ ਗੱਲਾਂ ਕਰਦੇ ਹਾਂ। ਸਾਨੂੰ ਇੱਕ-ਦੂਜੇ ਨਾਲ ਗੱਲਾਂ ਕਰਨਾ ਕਾਫੀ ਪਸੰਦ ਹੈ। ਜਦੋਂ ਉਹ ਮੇਰੀ ਕਮਾਈ ਬਾਰੇ ਪੁੱਛਦੀਆਂ ਹਨ ਤਾਂ ਮੈਂ ਕਹਿੰਦਾ ਹਾਂ ਕਿ ਤੁਹਾਡੇ ਫਲੈਟ ਵੀ ਤਾਂ ਮੁੰਬਈ ਦੀ ਹਰ ਬਿਲਡਿੰਗ ‘ਚ ਹਨ। ਅਸੀਂ ਸਭ ਇੱਕ-ਦੂਜੇ ਨੂੰ ਇੰਝ ਹੀ ਚਿੜਾਉਂਦੇ ਹਾਂ।”