ਮੁੰਬਈ: ਕਰੀਨਾ ਕਪੂਰ ਖ਼ਾਨ ਨੇ ਬੀਤੇ ਦਿਨੀਂ ਹੀ ਇਰਫਾਨ ਖ਼ਾਨ ਦੀ ਪਤਨੀ ਬਣਨ ਤੋਂ ਇਨਕਾਰ ਕੀਤਾ ਹੈ। ਇਸ ਦਾ ਕਾਰਨ ਹੈ ਕਰੀਨਾ ਨੂੰ ਮਿਲਣ ਵਾਲੀ ਫੀਸ। ਜੀ ਹਾਂ, ਖ਼ਬਰਾਂ ਦੀ ਮੰਨੀਏ ਤਾਂ ਕਰੀਨਾ ਨੇ ਫ਼ਿਲਮ ਲਈ ਅੱਠ ਕਰੋੜ ਦੀ ਮੰਗ ਕੀਤੀ ਸੀ ਜਦੋਂਕਿ ਪ੍ਰਡਿਊਸਰ ਪੰਜ ਕਰੋੜ ਰੁਪਏ ਦੇਣ ‘ਤੇ ਰਾਜੀ ਹੋ ਗਏ ਪਰ ਦੋਵਾਂ ਪਾਰਟੀਆਂ ਦੀ ਆਪਣੀ ਸਹਿਮਤੀ ਨਹੀਂ ਬਣ ਸਕੀ।
ਇਸੇ ਕਾਰਨ ਕਰੀਨਾ ਨੇ ਇਰਫਾਨ ਦੀ ਫ਼ਿਲਮ ਨੂੰ ਇਨਕਾਰ ਕਰ ਦਿੱਤਾ। ਕਰੀਨਾ ਤੋਂ ਬਾਅਦ ਨਿਰਮਾਤਾ ਫ਼ਿਲਮ ਲਈ ਐਕਟਰਸ ਦੀ ਭਾਲ ‘ਚ ਸੀ ਜਿਨ੍ਹਾਂ ਦੀ ਤਲਾਸ਼ ਰਾਧਿਕਾ ਆਪਟੇ ‘ਤੇ ਜਾ ਕੇ ਖ਼ਤਮ ਹੋਈ। ਇਸ ਬਾਰੇ ਦੋਵਾਂ ਦੀ ਕੀ ਗੱਲ ਹੋਈ ਹੈ, ਇਸ ਬਾਰੇ ਅਜੇ ਕੁਝ ਪਤਾ ਨਹੀਂ।
ਜੇਕਰ ਕਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਮੇਂ ਕਰਨ ਜੌਹਰ ਦੀ ਪ੍ਰੋਡਕਸ਼ਨ ‘ਚ ਬਣ ਰਹੀ ‘ਗੁੱਡ ਨਿਊਜ਼’ ‘ਚ ਅਕਸ਼ੇ ਕੁਮਾਰ ਨਾਲ ਨਜ਼ਰ ਆਉਣ ਵਾਲੀ ਹੈ। ਇਸ ਤੋਂ ਬਾਅਦ ਇੱਕ ਵਾਰ ਫੇਰ ਉਹ ਕਰਨ ਦੀ ਹੀ ਫ਼ਿਲਮ ‘ਤੱਖ਼ਤ’ ‘ਚ ਵੀ ਨਜ਼ਰ ਆਉਣ ਵਾਲੀ ਹੈ।