ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ 'ਚੋਂ ਇਕ ਹਨ। ਸਾਲ 2021 'ਚ ਉਸ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਕਰੀਨਾ ਕਪੂਰ ਖਾਨ ਗਰਭਵਤੀ ਹੈ। ਹਾਲ ਹੀ 'ਚ ਇਸ ਜੋੜੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਹ ਖਬਰ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ। ਉਸ ਦੇ ਬੇਟੇ ਤੈਮੂਰ ਅਲੀ ਖਾਨ ਦੀ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ।

ਕਰੀਨਾ ਕਪੂਰ ਨੇ ਜ਼ੂਮ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਸੈਫ ਨੂੰ ਉਨ੍ਹਾਂ ਦੀ ਦੂਜੀ ਪ੍ਰੈਗਨੈਂਸੀ ਬਾਰੇ ਪਤਾ ਲੱਗਣ ‘ਤੇ ਸੈਫ ਨੇ ਕੀ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਪਰਿਵਾਰ ਵੱਲੋਂ ਕੋਈ ਫਿਲਮੀ ਰੀਐਕਸ਼ਨ ਨਹੀਂ ਮਿਲਿਆ। ਉਸ ਨੇ ਕਿਹਾ ਕਿ ਸੈਫ ਨੌਰਮਲ ਅਤੇ ਰਿਲੈਕਸ ਸੀ ਅਤੇ ਪ੍ਰੈਗਨੈਂਸੀ ਦੀ ਖ਼ਬਰ ਸੁਣ ਕੇ ਉਹ ਬਹੁਤ ਖੁਸ਼ ਸੀ। ਉਸ ਨੇ ਅੱਗੇ ਕਿਹਾ ਕਿ ਅਜਿਹਾ ਕੋਈ ਪਲੈਨ ਨਹੀਂ ਸੀ ਪਰ ਇਹ ਅਜਿਹਾ ਸੀ ਕਿ ਉਹ ਜਸ਼ਨ ਮਨਾਉਣਾ ਚਾਹੁੰਦੇ ਸੀ ਅਤੇ ਦੋਵੇਂ ਇਕੱਠੇ ਮਿਲ ਕੇ ਇੰਜੁਆਏ ਕਰਨਾ ਚਾਹੁੰਦੇ ਸੀ।


ਅਗਸਤ ਦੇ ਸ਼ੁਰੂ ਵਿੱਚ, ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ, "ਸਾਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਘਰ ਵਿੱਚ ਇੱਕ ਛੋਟਾ ਜਿਹਾ ਮਹਿਮਾਨ ਆ ਰਿਹਾ ਹੈ! ਕਰੀਨਾ ਕਪੂਰ ਗਰਭਵਤੀ ਹੈ। ਤੁਹਾਡਾ ਪਿਆਰ ਅਤੇ ਸਮਰਥਨ ਸਾਡੇ ਸਾਰੇ ਸ਼ੁਭਚਿੰਤਕਾਂ ਦਾ ਧੰਨਵਾਦ।" ਇਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਫੈਲਣ ਲੱਗੀ।