ਮੁੰਬਈ: ਇਨ੍ਹੀਂ ਦਿਨੀਂ ਐਕਟਰ ਕਾਰਤਿਕ ਆਰੀਅਨ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਕਰਕੇ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ‘ਲੁਕਾਛੁਪੀ’ ਤੋਂ ਬਾਅਦ ਉਹ ਜਲਦੀ ਹੀ ‘ਪਤੀ ਪਤਨੀ ਔਰ ਵੋ’ ਨਾਲ ਧਮਾਕਾ ਕਰਦੇ ਨਜ਼ਰ ਆਉਣਗੇ। ਹੁਣ ਕਾਰਤਿਕ ਦੇ ਫੈਨਸ ਲਈ ਇੱਕ ਹੋਰ ਖੁਸ਼ਖ਼ਬਰੀ ਹੈ।



ਸੁਣਨ ‘ਚ ਆ ਰਿਹਾ ਹੈ ਕਿ ਕਾਰਤਿਕ ਜਲਦੀ ਹੀ ਡਾਇਰੈਕਟਰ-ਪ੍ਰੋਡਿਊਸਰ ਅਨੀਸ ਬਜ਼ਮੀ ਦੀ ਫ਼ਿਲਮ ‘ਚ ਨਜ਼ਰ ਆ ਸਕਦੇ ਹਨ। ਇਸ ਸਮੇਂ ਅਨੀਸ ਆਪਣੀ ਫ਼ਿਲਮ ‘ਪਾਗਲਪੰਤੀ’ ‘ਚ ਰੁੱਝੇ ਹਨ। ਇਸ ਤੋਂ ਬਾਅਦ ਉਹ ਆਪਣੀ ਨਵੀਂ ਫ਼ਿਲਮ ਦੀ ਸੂਟਿੰਗ ਸ਼ੁਰੂ ਕਰਨਗੇ। ਇਸ ਦੇ ਨਾਲ ਹੀ ਮਜ਼ੇ ਦੀ ਗੱਲ ਹੈ ਕਿ ਅਨੀਸ ਦੀ ਫ਼ਿਲਮ ‘ਚ ਕਾਰਤਿਕ ਨਾਲ ਦਿਸ਼ਾ ਪਟਾਨੀ ਸਕਰੀਨ ਸ਼ੇਅਰ ਕਰਦੀ ਨਜ਼ਰ ਆ ਸਕਦੀ ਹੈ।



ਖ਼ਬਰਾਂ ਨੇ ਕਿ ਫ਼ਿਲਮ ਦੀ ਕਹਾਣੀ ਕਾਲਜ ਦੀ ਲਵ ਸਟੋਰੀ ਦੇ ਆਲੇ-ਦੁਆਲੇ ਘੁੰਮਣ ਵਾਲੀ ਹੋਵੇਗੀ। ਇਸ ‘ਚ ਰੋਮਾਂਸ ਦੀ ਭਰਮਾਰ ਹੋਵੇਗੀ। ਕਾਸਟ ਫ਼ਿਲਮ ਕਰਨ ਲਈ ਤਿਆਰ ਹੈ। ਬੱਸ ਇਸ ਦਾ ਪੇਪਰ ਵਰਕ ਹੋਣਾ ਬਾਕੀ ਹੈ। ਇਸ ਦੇ ਪੂਰਾ ਹੋਣ ਤੋਂ ਬਾਅਦ ਇਸ ਦਾ ਆਫੀਸ਼ੀਅਲ ਐਲਾਨ ਕੀਤਾ ਜਾਵੇਗਾ।